ਇਸ ਕੁਰਆਨ ਦੀ ਸੁਰੱਖਿਆ (ਦੇਖਭਾਲ) ਕਰੋ ਤੇ ਇਸਨੂੰ ਲਗਾਤਾਰ ਪੜ੍ਹਦੇ ਰਹੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਇਹ…

ਇਸ ਕੁਰਆਨ ਦੀ ਸੁਰੱਖਿਆ (ਦੇਖਭਾਲ) ਕਰੋ ਤੇ ਇਸਨੂੰ ਲਗਾਤਾਰ ਪੜ੍ਹਦੇ ਰਹੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਇਹ ਕੁਰਆਨ ਲੋਕਾਂ ਦੇ ਸੀਨਿਆਂ ਤੋਂ ਨਿੱਕਲ ਜਾਣ ਵਿੱਚ ਉਸ ਊਠ ਨਾਲੋਂ ਵੱਧ ਤੇਜ਼ ਹੈ ਜੋ ਰੱਸੀ ਛੁੜਾ ਕੇ ਭੱਜਦਾ ਹੋਵੇ।

ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇਸ ਕੁਰਆਨ ਦੀ ਸੁਰੱਖਿਆ (ਦੇਖਭਾਲ) ਕਰੋ ਤੇ ਇਸਨੂੰ ਲਗਾਤਾਰ ਪੜ੍ਹਦੇ ਰਹੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਇਹ ਕੁਰਆਨ ਲੋਕਾਂ ਦੇ ਸੀਨਿਆਂ ਤੋਂ ਨਿੱਕਲ ਜਾਣ ਵਿੱਚ ਉਸ ਊਠ ਨਾਲੋਂ ਵੱਧ ਤੇਜ਼ ਹੈ ਜੋ ਰੱਸੀ ਛੁੜਾ ਕੇ ਭੱਜਦਾ ਹੋਵੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਕੁਰਆਨ ਦਾ ਧਿਆਨ ਰੱਖਣ ਅਤੇ ਉਸ ਨੂੰ ਪਾਬੰਦੀ ਨਾਲ ਪੜ੍ਹਨ (ਤਿਲਾਵਤ ਕਰਨ) ਦਾ ਹੁਕਮ ਦਿੱਤਾ ਹੈ, ਤਾਂ ਜੋ ਕੁਰਆਨ ਯਾਦ ਕਰਨ ਤੋਂ ਬਾਅਦ ਇਨਸਾਨ ਇਸ ਨੂੰ ਭੁੱਲ ਨਾ ਜਾਵੇ। ਫੇਰ ਇਸ ਗੱਲ 'ਤੇ ਜ਼ੋਰ ਦੇਣ ਲਈ ਆਪ ﷺ ਨੇ ਕਸਮ (ਸੁੰਹ) ਖਾ ਕੇ ਦੱਸਿਆ ਕਿ ਕੁਰਆਨ ਊਠ ਦੇ ਬੰਧਨ (ਰੱਸੀ) ਤੋੜ ਕੇ ਭੱਜਣ ਨਾਲੋਂ ਵੱਧ ਤੇਜ਼ੀ ਨਾਲ ਇਨਸਾਨ ਦੇ ਦਿਲ (ਸੀਨੇ) ਵਿੱਚੋਂ ਨਿੱਕਲ ਭੱਜਦਾ ਹੈ। ਇਨਸਾਨ ਧਿਆਨ ਰੱਖੇ ਤਾਂ ਰਹਿੰਦਾ ਹੈ ਅਤੇ ਧਿਆਨ ਨਾ ਰੱਖੇ ਤਾਂ ਭੱਜ ਜਾਂਦਾ ਹੈ।

فوائد الحديث

ਜੇਕਰ ਕੋਈ ਕੁਰਆਨ ਯਾਦ ਕਰਨ ਵਾਲਾ ਬੰਦਾ ਇਸ ਦੀ ਮੁਕਰਰ ਤਿਲਾਵਤ ਕਰਦਾ ਰਹੇ, ਤਾਂ ਇਹ ਉਸਦੇ ਦਿਲ ਵਿਚ ਕਾਇਮ ਰਹਿੰਦਾ ਹੈ; ਨਹੀਂ ਤਾਂ ਉਹ ਇਸ ਨੂੰ ਭੁਲਾ ਬੈਠਦਾ ਹੈ ਅਤੇ ਇਹ ਉਸ ਤੋਂ ਚਲਾ ਜਾਂਦਾ ਹੈ।

ਪਾਬੰਦੀ ਨਾਲ ਕੁਰਆਨ ਪੜ੍ਹਦੇ ਰਹਿਣ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਇਸ ਨਾਲ ਸਵਾਬ (ਇਨਾਮ) ਮਿਲਦਾ ਹੈ ਅਤੇ ਦੂਜਾ ਇਸ ਨਾਲ ਕਿਆਮਤ ਦੇ ਦਿਨ ਇਨਸਾਨ ਦਾ ਦਰਜਾ ਉੱਚਾ ਹੁੰਦਾ ਹੈ।

التصنيفات

Merit of Taking Care of the Qur'an