إعدادات العرض
ਨਾ ਬੁੱਤਾਂ ਦੀ ਕਸਮ ਖਾਓ ਅਤੇ ਨਾ ਹੀ ਆਪਣੇ ਪਿਓ-ਦਾਦਿਆਂ ਦੀ।
ਨਾ ਬੁੱਤਾਂ ਦੀ ਕਸਮ ਖਾਓ ਅਤੇ ਨਾ ਹੀ ਆਪਣੇ ਪਿਓ-ਦਾਦਿਆਂ ਦੀ।
ਅਬਦੁਰ ਰਹਿਮਾਨ ਬਿਨ ਸਮੁਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਨਾ ਬੁੱਤਾਂ ਦੀ ਕਸਮ ਖਾਓ ਅਤੇ ਨਾ ਹੀ ਆਪਣੇ ਪਿਓ-ਦਾਦਿਆਂ ਦੀ।"
[صحيح] [رواه مسلم]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Kurdî Português සිංහල অসমীয়া Kiswahili ગુજરાતી Tiếng Việt Nederlands Hausa پښتو नेपाली മലയാളം Кыргызча Română Svenska Српски తెలుగు ქართული Moore Magyar Македонски Čeština Українська Azərbaycan Kinyarwanda Malagasy Wolof ไทย मराठी دری አማርኛ ភាសាខ្មែរ Lietuvių Deutsch ಕನ್ನಡ Oromoo Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਨੇ 'ਤਵਾਗ਼ੀ' ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕੀਤਾ ਹੈ। ਅਰਬੀ ਸ਼ਬਦ 'ਤਵਾਗ਼ੀ' ਬਹੁਵਚਨ ਹੈ 'ਤਾਗ਼ੀਯਾਹ' ਦਾ। ਇਸਤੋਂ ਮੁਰਾਦ ਉਹ ਬੁੱਤ (ਮੂਰਤੀਆਂ) ਹਨ, ਜਿਨ੍ਹਾਂ ਦੀ ਪੂਜਾ ਮੁਸ਼ਰਿਕ ਲੋਕ ਅੱਲਾਹ ਨੂੰ ਛੱਡ ਕੇ ਕਰਦੇ ਹਨ। ਇਹੋ ਬੁੱਤ ਅਸਲ ਵਿੱਚ ਉਨ੍ਹਾਂ ਦੀ ਗੁਮਰਾਹੀ ਤੇ ਕੁਫ਼ਰ ਦਾ ਸਬੱਬ (ਕਾਰਨ) ਸਨ। ਇਸੇ ਤਰ੍ਹਾਂ ਆਪ ﷺ ਨੇ ਪਿਓ-ਦਾਦਿਆਂ ਦੀ ਕਸਮ ਖਾਣ ਤੋਂ ਮਨਾਹ ਕੀਤਾ ਹੈ।ਕਿਉਂਕਿ ਜਹਾਲਤ (ਅਗਿਆਨਤਾ) ਦੇ ਦੌਰ ਵਿੱਚ ਅਰਬ ਦੇ ਲੋਕ ਆਪਣੇ ਪਿਓ-ਦਾਦਿਆਂ ਦੀ ਕਸਮ ਮਾਣ ਅਤੇ ਉਨ੍ਹਾਂ ਦੀ ਇੱਜ਼ਤ ਕਰਨ ਲਈ ਖਾਂਦੇ ਸਨ।فوائد الحديث
ਕਸਮ ਸਿਰਫ਼ ਅੱਲਾਹ ਅਤੇ ਉਸ ਦੇ ਨਾਵਾਂ ਤੇ ਸਿਫ਼ਤਾਂ ਦੀ ਖਾਣਾ ਜਾਇਜ਼ ਹੈ।
ਤਾਗੂਤਾਂ (ਅੱਲਾਹ ਨੂੰ ਛੱਡ ਕੇ ਪੂਜੇ ਜਾਣ ਵਾਲੇ ਝੂਠੇ ਇਸ਼ਟ), ਆਪਣੇ ਪੁਰਖਿਆਂ, ਆਗੂਆਂ, ਮੂਰਤੀਆਂ ਅਤੇ ਉਨ੍ਹਾਂ ਵਰਗੀਆਂ ਹੋਰ ਝੂਠੀਆਂ ਚੀਜ਼ਾਂ ਦੀ ਕਸਮ ਖਾਣਾ ਜਾਇਜ਼ ਨਹੀਂ ਹੈ।
ਗ਼ੈਰਉੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) ਦੀ ਕਸਮ ਖਾਣਾ ਉਂਜ ਤਾਂ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ; ਲੇਕਿਨ ਜਦੋਂ ਦਿਲ ਵਿੱਚ ਉਸ ਲਈ ਅੱਲਾਹ ਵਰਗਾ ਸਤਿਕਾਰ ਵੱਸ ਜਾਵੇ ਜਾਂ ਉਸਨੂੰ ਇਬਾਦਤ ਦਾ ਹੱਕਦਾਰ ਸਮਝ ਲਿਆ ਜਾਵੇ, ਤਾਂ ਇਹ ਸ਼ਿਰਕ-ਏ-ਅਕਬਰ (ਵੱਡਾ ਸ਼ਿਰਕ) ਹੋ ਜਾਂਦਾ ਹੈ।
التصنيفات
Oneness of Allah's Worship