ਜਿਹਾਦ ਦਾ ਇੱਕ ਬਹੁਤ ਵੱਡਾ ਰੂਪ ਇਹ ਹੈ ਕਿ ਜ਼ਾਲਮ ਹੁਕਮਰਾਨ ਦੇ ਸਾਹਮਣੇ ਇਨਸਾਫ ਦੀ ਗੱਲ ਕੀਤੀ ਜਾਵੇ।

ਜਿਹਾਦ ਦਾ ਇੱਕ ਬਹੁਤ ਵੱਡਾ ਰੂਪ ਇਹ ਹੈ ਕਿ ਜ਼ਾਲਮ ਹੁਕਮਰਾਨ ਦੇ ਸਾਹਮਣੇ ਇਨਸਾਫ ਦੀ ਗੱਲ ਕੀਤੀ ਜਾਵੇ।

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਹਾਦ ਦਾ ਇੱਕ ਬਹੁਤ ਵੱਡਾ ਰੂਪ ਇਹ ਹੈ ਕਿ ਜ਼ਾਲਮ ਹੁਕਮਰਾਨ ਦੇ ਸਾਹਮਣੇ ਇਨਸਾਫ ਦੀ ਗੱਲ ਕੀਤੀ ਜਾਵੇ।"

[حسن لغيره] [رواه أبو داود والترمذي وابن ماجه وأحمد]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅੱਲਾਹ ਦੇ ਰਾਹ ਵਿੱਚ ਜਿਹਾਦ ਦਾ ਇੱਕ ਮਹੱਤਵਪੂਰਨ ਤੇ ਲਾਭਦਾਇਕ ਰੂਪ ਕਿਸੇ ਜ਼ਾਲਮ ਤੇ ਅੱਤਿਆਚਾਰੀ ਹੁਕਮਰਾਨ (ਸ਼ਾਸਕ) ਦੇ ਸਾਹਮਣੇ ਇਨਸਾਫ ਅਤੇ ਹੱਕ ਦੀ ਗੱਲ ਕਰਨਾ ਹੈ। ਕਿਉਂਕਿ ਇਹ ਨੇਕੀ ਦੇ ਕੰਮ ਦਾ ਹੁਕਮ ਦੇਣ ਅਤੇ ਬੁਰਾਈ ਤੋਂ ਰੋਕਣ ਦੇ ਦਾਇਰੇ ਵਿੱਚ ਆਉਂਦਾ ਹੈ। ਇਹ ਕੰਮ ਕਹਿ ਕੇ, ਲਿਖਤੀ ਵਿੱਚ, (ਅਮਲੀ ਰੂਪ ਵਿੱਚ) ਕਰ ਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਮਸਲਿਹਤ (ਭਲਾਈ) ਹਾਸਲ ਹੋ ਜਾਵੇ ਅਤੇ ਬੁਰਾਈ ਤੋਂ ਬਚਿਆ ਜਾਵੇ।

فوائد الحديث

ਨੇਕੀ ਦੇ ਕੰਮ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ ਵੀ ਜਿਹਾਦ ਹੈ।

ਹੁਕਮਰਾਨ/ਹਾਕਮ ਨੂੰ ਨਸੀਹਤ ਕਰਨਾ ਬਹੁਤ ਵੱਡਾ ਜਿਹਾਦ ਹੈ। ਲੇਕਿਨ ਇਹ ਕੰਮ ਇਲਮ (ਗਿਆਨ), ਦੂਰ-ਅੰਦੇਸ਼ੀ ਅਤੇ ਹਿਕਮਤ (ਸਿਆਣਪ ਨਾਲ ਹੋਣਾ ਚਾਹੀਦਾ ਹੈ।

ਖ਼ੱਤਾਬੀ ਕਹਿੰਦੇ ਹਨ: ਇਹ ਸਭ ਤੋਂ ਅਫ਼ਜ਼ਲ (ਵਧੀਆ) ਜਿਹਾਦ ਇਸ ਲਈ ਹੈ ਕਿਉਂਕਿ ਦੁਸ਼ਮਣ ਨਾਲ ਜਿਹਾਦ ਕਰਨ ਵਾਲੇ ਦੇ ਸਾਹਮਣੇ ਉਮੀਦ ਤੇ ਡਰ ਦੋਵੇਂ ਰਹਿੰਦੇ ਹਨ। ਉਸਨੂੰ ਹਾਰ ਜਾਂ ਜਿੱਤ ਦਾ ਪਤਾ ਨਹੀਂ ਹੁੰਦਾ। ਜਦੋਂ ਕਿ ਹੁਕਮਰਾਨ ਦੇ ਸਾਹਮਣੇ ਹੱਕ ਬੋਲਣ ਵਾਲਾ ਆਪਣੇ ਆਪ ਨੂੰ ਖਤਰੇ ਵਿੱਚ ਪਾ ਸਕਦਾ ਹੈ। ਹੁਕਮਰਾਨ ਦੇ ਸਾਹਮਣੇ ਹੱਕ ਗੱਲ ਕਹਿਣਾ ਅਤੇ ਨੇਕੀ ਦੇ ਕੰਮ ਦਾ ਹੁਕਮ ਦੇਣਾ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਹਲਾਕਤ (ਬਰਬਾਦੀ) ਵਿੱਚ ਧੱਕਣਾ ਹੈ। ਇਸ ਲਈ ਇਸ ਡਰ ਦੇ ਭਾਰੂ ਹੋਣ ਕਾਰਨ ਹੀ ਇਹ ਸਭ ਤੋਂ ਉੱਤਮ ਜਿਹਾਦ ਹੈ। ਕੁੱਝ ਲੋਕਾਂ ਅਨੁਸਾਰ ਇਸਨੂੰ ਸਭ ਤੋਂ ਉੱਤਮ ਜਿਹਾਦ ਇਸ ਲਈ ਕਿਹਾ ਗਿਆ ਹੈ ਕਿਉਂਕਿ ਜੇ ਹਾਕਮ ਗੱਲ ਮੰਨ ਲਵੇ, ਤਾਂ ਹੋ ਸਕਦਾ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚੇ।

التصنيفات

Excellence of Enjoining Good and Forbidding Evil