ਮੈਂ ਅਤੇ ਨਬੀ ﷺ ਇੱਕੋ ਭਾਂਡੇ ਤੋਂ ਗੁਸਲ ਕਰਦੇ ਸੀ, ਜਦਕਿ ਅਸੀਂ ਦੋਵੇਂ ਜੁੰਬੀ ਹੁੰਦੇ ਸੀ। ਮੈਂ ਆਪ ﷺ ਦੇ ਹੁਕਮ ਤੋਂ ਧੋਤੀ ਬੰਨ੍ਹ ਲੈਂਦੀ, ਫੇਰ…

ਮੈਂ ਅਤੇ ਨਬੀ ﷺ ਇੱਕੋ ਭਾਂਡੇ ਤੋਂ ਗੁਸਲ ਕਰਦੇ ਸੀ, ਜਦਕਿ ਅਸੀਂ ਦੋਵੇਂ ਜੁੰਬੀ ਹੁੰਦੇ ਸੀ। ਮੈਂ ਆਪ ﷺ ਦੇ ਹੁਕਮ ਤੋਂ ਧੋਤੀ ਬੰਨ੍ਹ ਲੈਂਦੀ, ਫੇਰ ਆਪ ﷺ ਮੇਰੇ ਨਾਲ ਆਪਣੇ ਸ਼ਰੀਰ ਨੂੰ ਪਲੋਸਦੇ, ਜਦੋਂ ਕਿ ਮੈਂ ਹੈਜ਼ਾ (ਮਹਾਵਾਰੀ ਦੀ ਹਾਲਤ ਵਿੱਚ) ਹੁੰਦੀ ਸੀ।

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਅਤੇ ਨਬੀ ﷺ ਇੱਕੋ ਭਾਂਡੇ ਤੋਂ ਗੁਸਲ ਕਰਦੇ ਸੀ, ਜਦਕਿ ਅਸੀਂ ਦੋਵੇਂ ਜੁੰਬੀ ਹੁੰਦੇ ਸੀ। ਮੈਂ ਆਪ ﷺ ਦੇ ਹੁਕਮ ਤੋਂ ਧੋਤੀ ਬੰਨ੍ਹ ਲੈਂਦੀ, ਫੇਰ ਆਪ ﷺ ਮੇਰੇ ਨਾਲ ਆਪਣੇ ਸ਼ਰੀਰ ਨੂੰ ਪਲੋਸਦੇ, ਜਦੋਂ ਕਿ ਮੈਂ ਹੈਜ਼ਾ (ਮਹਾਵਾਰੀ ਦੀ ਹਾਲਤ ਵਿੱਚ) ਹੁੰਦੀ ਸੀ। ਇਸੇ ਤਰ੍ਹਾਂ, ਆਪ ﷺ ਇਤਿਕਾਫ਼ ਦੀ ਹਾਲਤ ਵਿੱਚ ਆਪਣਾ ਸਿਰ ਮੇਰੇ ਵੱਲ ਕਰ ਦਿੰਦੇ ਅਤੇ ਮੈਂ ਹੈਜ਼ ਦੀ ਹਾਲਤ ਵਿੱਚ ਹੋਣ ਦੇ ਬਾਵਜੂਦ ਆਪ ਦਾ ਸਿਰ ਧੋ ਦਿੰਦੀ।

[صحيح] [متفق عليه]

الشرح

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਨਬੀ ﷺ ਨਾਲ ਆਪਣੇ ਕੁੱਝ ਖਾਸ ਹਲਾਤਾਂ ਦਾ ਜ਼ਿਕਰ ਕਰ ਰਹੀ ਹਨ। ਇੱਕ ਇਹ ਕਿ ਉਹ ਅੱਲਾਹ ਦੇ ਨਬੀ ﷺ ਦੇ ਨਾਲ ਜਨਾਬਤ (ਸੰਭੋਗ, ਸੁਪਨਦੋਸ਼, ਮਾਹਵਾਰੀ ਆਦਿ ਕਾਰਨ ਨਾਪਾਕ ਹੋਣ ਤੋਂ ਬਾਅਦ) ਦਾ ਗੁਸਲ ਕਰਿਆ ਕਰਦੀ ਅਤੇ ਦੋਵੇਂ ਇੱਕ ਹੀ ਭਾਂਡੇ ਤੋਂ ਪਾਣੀ ਲੈ ਕੇ ਗੁਸਲ (ਸੁੰਨਤੀ ਇਸ਼ਨਾਨ) ਕਰਿਆ ਕਰਦੇ ਸਨ। ਦੂਜੀ ਇਹ ਕਿ ਅੱਲਾਹ ਦੇ ਨਬੀ ﷺ ਜਦੋਂ ਉਨ੍ਹਾਂ ਨਾਲ ਹੈਜ਼ (ਮਹਾਵਾਰੀ) ਦੀ ਹਾਲਤ ਵਿੱਚ ਆਪਣਾ ਸ਼ਰੀਰ ਪਲੋਸਣ ਦਾ ਇਰਾਦਾ ਕਰਦੇ, ਤਾਂ ਉਨ੍ਹਾਂ ਨੂੰ ਆਪਣੇ ਸ਼ਰੀਰ 'ਤੇ ਧੁੰਨੀ ਤੋਂ ਲੈ ਕੇ ਗੋਡਿਆਂ ਤੱਕ ਕਪੜਾ ਲਪੇਟਣ ਦਾ ਹੁਕਮ ਦਿੰਦੇ ਅਤੇ ਉਨ੍ਹਾਂ ਨਾਲ ਆਪਣੇ ਸ਼ਰੀਰ ਨੂੰ ਪਲੋਸਦੇ। ਅਤੇ ਸੰਭੋਗ ਨੂੰ ਛੱਡ ਕੇ ਸਭ ਕੁੱਝ ਕਰਦੇ ਸਨ। ਤੀਜੀ ਇਹ ਕਿ ਅੱਲਾਹ ਦੇ ਨਬੀ ﷺ ਮਸਜਿਦ ਵਿੱਚ ਇਤਿਕਾਫ਼ (ਮਸਜਿਦ ਵਿੱਚ ਇਬਾਦਤ ਲਈ ਇਕਾਂਤਵਾਸ) ਕਰ ਰਹੇ ਹੁੰਦੇ ਅਤੇ ਇਸ ਦੌਰਾਨ ਆਪਣਾ ਸਿਰ ਆਇਸ਼ਾ ਰਜ਼ੀਅੱਲਾਹੁ ਅਨਹਾ ਦੇ ਘਰ ਵੱਲ ਕੱਢ ਦਿੰਦੇ ਅਤੇ ਉਹ ਹੈਜ਼ ਦੀ ਹਾਲਤ ਵਿੱਚ ਆਪਣੇ ਘਰ ਤੋਂ ਆਪ ﷺ ਦਾ ਸਿਰ ਧੋ ਦਿੰਦੀ ਸਨ।

فوائد الحديث

ਪਤੀ-ਪਤਨੀ ਦਾ ਇੱਕੋ ਭਾਂਡੇ ਤੋਂ ਇਕੱਠਿਆਂ ਗੁਸਲ (ਇਸ਼ਨਾਨ) ਕਰਨਾ ਜਾਇਜ਼ ਹੈ।

ਹੈਜ਼ਾ (ਮਹਾਵਾਰੀ ਵਾਲੀ) ਔਰਤ ਦੀ ਗੁਪਤ-ਅੰਗ (ਯੋਨੀ) ਨੂੰ ਛੱਡ ਕੇ ਬਾਕੀ ਸ਼ਰੀਰ ਨਾਲ ਸ਼ਰੀਰ ਪਲੋਸਣਾ ਜਾਇਜ਼ ਹੈ। ਉਸਦਾ ਸ਼ਰੀਰ ਪਾਕ ਹੁੰਦਾ ਹੈ।

ਹੈਜ਼ਾ ਔਰਤ ਦੇ ਸ਼ਰੀਰ ਨਾਲ ਸ਼ਰੀਰ ਪਲੋਸਣ ਵੇਲੇ ਉਸਦੇ ਗੁਪਤ-ਅੰਗ 'ਤੇ ਕੱਪੜਾ ਬੰਨ੍ਹ ਲੈਣਾ ਮੁਸਤਹੱਬ (ਵਧੇਰੇ ਚੰਗਾ/ਪਸੰਦੀਦਾ) ਹੈ।

ਹਰਾਮ ਕੰਮਾਂ ਵਿੱਚ ਪੈਣ ਤੋਂ ਬਚਾਉਣ ਵਾਲੇ ਸਾਧਨਾਂ ਨੂੰ ਅਪਣਾਉਣ ਦੀ ਮਹੱਤਤਾ।

ਹੈਜ਼ਾ ਔਰਤ ਮਸਜਿਦ ਵਿੱਚ ਰੁਕ ਨਹੀਂ ਸਕਦੀ।

ਹੈਜ਼ਾ ਔਰਤ ਸੁੱਕੀ ਤੇ ਗਿੱਲੀ ਦੋਵੇਂ ਚੀਜ਼ਾਂ ਨੂੰ ਛੂਹ ਸਕਦੀ ਹੈ। ਜਿਵੇਂ ਕਿਸੇ ਦੇ ਸਿਰ ਦੇ ਵਾਲਾਂ ਨੂੰ ਧੋ ਸਕਦੀ ਹੈ ਅਤੇ ਕੰਘੀ ਕਰ ਸਕਦੀ ਹੈ।

ਅੱਲਾਹ ਦੇ ਨਬੀ ﷺ ਦਾ ਆਪਣੀਆਂ ਪਤਨੀਆਂ ਨਾਲ ਚੰਗਾ ਸਲੂਕ ਅਤੇ ਖੂਬਸੂਰਤ ਸ਼ਾਦੀ-ਸ਼ੁਦਾ ਜੀਵਨ।

التصنيفات

Prophet's Guidance on Marriage and Treating One's Wife