ਬੇਸ਼ੱਕ ਅੱਲਾਹ ਅਤੇ ਉਸ ਦੇ ਰਸੂਲ ਨੇ ਸ਼ਰਾਬ, ਮੁਰਦਾ ਜਾਨਵਰ, ਸੂਰ ਅਤੇ ਬੁੱਤਾਂ (ਮੂਰਤੀਆਂ) ਦੀ ਵਿਕਰੀ ਨੂੰ ਹਰਾਮ ਕਰ ਦਿੱਤਾ ਹੈ।

ਬੇਸ਼ੱਕ ਅੱਲਾਹ ਅਤੇ ਉਸ ਦੇ ਰਸੂਲ ਨੇ ਸ਼ਰਾਬ, ਮੁਰਦਾ ਜਾਨਵਰ, ਸੂਰ ਅਤੇ ਬੁੱਤਾਂ (ਮੂਰਤੀਆਂ) ਦੀ ਵਿਕਰੀ ਨੂੰ ਹਰਾਮ ਕਰ ਦਿੱਤਾ ਹੈ।

ਜਾਬਿਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਫ਼ਤਾਹ ਮੱਕਾ ਦੇ ਸਾਲ ਵਿੱਚ ਕਹਿੰਦੇ ਹੋਏ ਸੁਣਿਆ: "ਬੇਸ਼ੱਕ ਅੱਲਾਹ ਅਤੇ ਉਸ ਦੇ ਰਸੂਲ ਨੇ ਸ਼ਰਾਬ, ਮੁਰਦਾ ਜਾਨਵਰ, ਸੂਰ ਅਤੇ ਬੁੱਤਾਂ (ਮੂਰਤੀਆਂ) ਦੀ ਵਿਕਰੀ ਨੂੰ ਹਰਾਮ ਕਰ ਦਿੱਤਾ ਹੈ।" ਕਿਸੇ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ, ਮੁਰਦਾ ਜਾਨਵਰ ਦੀ ਚਰਬੀ ਬਾਰੇ ਕੀ ਹੁਕਮ ਹੈ? ਕਿਉਂਕਿ ਇਸ ਨਾਲ ਬੇੜੀਆਂ 'ਤੇ ਰੰਗ ਲਗਾਇਆ ਜਾਂਦਾ ਹੈ, ਖੱਲਾਂ 'ਤੇ ਇਸਦਾ ਤੇਲ ਲਗਾਇਆ ਜਾਂਦਾ ਹੈ ਅਤੇ ਲੋਕੀ ਇਸ ਨਾਲ ਚਿਰਾਗ਼ (ਦੀਵੇ) ਬਾਲਦੇ ਹਨ। ਆਪ ﷺ ਨੇ ਕਿਹਾ: "ਨਹੀਂ, ਇਹ ਵੀ ਹਰਾਮ ਹੈ।" ਇਸ ਤੋਂ ਬਾਅਦ ਨਬੀ ﷺ ਨੇ ਕਿਹਾ: "ਅੱਲਾਹ ਯਹੂਦੀਆਂ ਨੂੰ ਬਰਬਾਦ ਕਰੇ, ਅੱਲਾਹ ਨੇ ਜਦੋਂ ਉਨ੍ਹਾਂ ਲਈ ਚਰਬੀ ਨੂੰ ਹਰਾਮ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਇਸ ਨੂੰ ਪਿਘਲਾਇਆ, ਫੇਰ ਵੇਚਿਆ ਅਤੇ ਉਸ ਦੀ ਕਮਾਈ ਦਾ ਪੈਸਾ ਖਾਧਾ।"

[صحيح] [متفق عليه]

الشرح

ਜਾਬਿਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਨੇ ਫ਼ਤਾਹ ਮੱਕਾ ਵਾਲੇ ਸਾਲ ਅੱਲਾਹ ਦੇ ਨਬੀ ﷺ ਨੂੰ ਮੱਕੇ ਦੀ ਧਰਤੀ 'ਤੇ ਕਹਿੰਦੇ ਹੋਏ ਸੁਣਿਆ: ਬੇਸ਼ੱਕ ਅੱਲਾਹ ਅਤੇ ਉਸ ਦੇ ਰਸੂਲ ﷺ ਨੇ ਸ਼ਰਾਬ, ਮੁਰਦਾ ਜਾਨਵਰ, ਸੂਰ ਅਤੇ ਬੁੱਤਾਂ ਦੇ ਖਰੀਦਣ ਤੇ ਵੇਚਣ ਨੂੰ ਹਰਾਮ ਕਰਾਰ ਦਿੱਤਾ ਹੈ। ਕਿਸੇ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਮਰੇ ਹੋਏ ਜਾਨਵਰ ਦੀ ਚਰਬੀ ਨੂੰ ਵੇਚਣਾ ਹਲਾਲ (ਜਾਇਜ਼) ਹੈ? ਕਿਉਂਕਿ ਇਸਨੂੰ ਬੇੜੀਆਂ 'ਤੇ ਲੇਪਿਆ ਜਾਂਦਾ ਹੈ, ਚਮੜੇ 'ਤੇ ਇਸਦਾ ਤੇਲ ਲਗਾਇਆ ਜਾਂਦਾ ਹੈ ਅਤੇ ਲੋਕੀ ਇਸ ਨਾਲ ਚਿਰਾਗ਼ ਜਲਾਉਂਦੇ ਹਨ। ਆਪ ﷺ ਨੇ ਜਵਾਬ ਦਿੱਤਾ: ਇਹ ਹਲਾਲ ਨਹੀਂ ਹੈ। ਮੁਰਦੇ ਜਾਨਵਰ ਦੀ ਚਰਬੀ ਨੂੰ ਵੇਚਣਾ ਵੀ ਹਰਾਮ ਹੈ। ਉਸ ਤੋਂ ਬਾਅਦ ਨਬੀ ﷺ ਨੇ ਫਰਮਾਇਆ: ਅੱਲਾਹ ਯਹੂਦੀਆਂ ਨੂੰ ਬਰਬਾਦ ਕਰੇ ਅਤੇ ਉਨ੍ਹਾਂ 'ਤੇ ਲਾਹਨਤ ਭੇਜੇ। ਅੱਲਾਹ ਨੇ ਜਦੋਂ ਉਨ੍ਹਾਂ 'ਤੇ ਚਰਬੀ ਹਰਾਮ ਕਰ ਦਿੱਤੀ, ਤਾਂ ਉਹ ਉਸ ਨੂੰ ਪਿਘਲਾ ਕੇ ਉਸ ਦਾ ਤੇਲ ਵੇਚਣ ਲੱਗ ਗਏ ਅਤੇ ਉਸ ਦੀ ਕੀਮਤ ਖਾਣ ਲੱਗ ਗਏ।

فوائد الحديث

ਇਮਾਮ ਨਵਵੀ ਨੇ ਕਹਿੰਦੇ ਹਨ: ਮੁਰਦਾ ਜਾਨਵਰ, ਸ਼ਰਾਬ ਅਤੇ ਸੂਰ, ਇਨ੍ਹਾਂ ਵਿੱਚੋਂ ਹਰੇਕ ਨੂੰ ਖਰੀਦਣਾ ਤੇ ਵੇਚਣਾ ਹਰਾਮ ਹੈ, ਇਸ ਗੱਲ 'ਤੇ ਸਾਰੇ ਮੁਸਲਮਾਨਾਂ ਦਾ ਇਜਮਾ (ਸਰਬਸੰਮਤੀ) ਹੈ।

ਕਾ਼ਜ਼ੀ ਕਹਿੰਦੇ ਹਨ: ਇਸ ਹਦੀਸ ਤੋਂ ਪਤਾ ਚੱਲਦਾ ਹੈ ਕਿ ਜਿਸ ਚੀਜ਼ ਨੂੰ ਖਾਣਾ ਜਾਂ ਉਸ ਦਾ ਫਾਇਦਾ ਲੈਣਾ ਜਾਇਜ਼ ਨਹੀਂ, ਉਸ ਨੂੰ ਵੇਚਣਾ ਤੇ ਉਸ ਦੀ ਕਮਾਈ ਖਾਣਾ ਵੀ ਜਾਇਜ਼ ਨਹੀਂ। ਜਿਵੇਂ ਕਿ ਇਸ ਹਦੀਸ ਵਿੱਚ ਆਈ ਚਰਬੀ ਦੀ ਉਦਾਹਰਣ ਤੋਂ ਪਤਾ ਚੱਲਦਾ ਹੈ।

ਇਬਨ ਹਜਰ ਕਹਿੰਦੇ ਹਨ: ਇਸ ਹਦੀਸ ਦਾ ਸਾਰ ਜ਼ਿਆਦਾਤਰ ਉਲਮਾ (ਵਿਧਵਾਨਾਂ) ਦੀ ਨਜ਼ਰ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਆਪ ﷺ ਦੇ ਇਹ ਸ਼ਬਦ "ਉਹ ਹਰਾਮ ਹੈ" ਤੋਂ ਭਾਵ ਖਰੀਦਣਾ ਤੇ ਵੇਚਣਾ ਹੈ, ਵਰਤਣਾ ਨਹੀਂ।

ਕਿਸੇ ਹਰਾਮ ਚੀਜ਼ ਨੂੰ ਹਲਾਲ ਕਰਨ ਲਈ ਅਪਣਾਈ ਜਾਣ ਵਾਲੀ ਹਰ ਚਾਲ ਜਾਂ ਬਹਾਨਾ ਅਵੈਧ (ਨਾਜਾਇਜ਼) ਹੈ।

ਇਮਾਮ ਨਵਵੀ ਕਹਿੰਦੇ ਹਨ: ਉਲਮਾ ਨੇ ਕਿਹਾ ਹੈ ਕਿ ਮੁਰਦਾ ਜਾਨਵਰ ਨੂੰ ਵੇਚਣ ਦੀ ਜੋ ਆਮ ਤੌਰ 'ਤੇ ਮਨਾਹੀ ਹੈ, ਉਸ ਵਿੱਚ ਇਹ ਵੀ ਸ਼ਾਮਲ ਹੈ ਕਿ ਜੇਕਰ ਕਿਸੇ ਜੰਗ ਵਿੱਚ ਕਾਫ਼ਿਰ ਨੂੰ ਕਤਲ ਕਰ ਦਿੱਤਾ ਜਾਵੇ ਅਤੇ ਬਾਕੀ ਕਾਫ਼ਿਰ ਉਸ ਦੀ ਲਾਸ਼ ਖਰੀਦਣਾ ਚਾਹੁਣ ਜਾਂ ਉਸਦੇ ਬਦਲੇ ਵਿੱਚ ਕੁੱਝ ਦੇਣਾ ਚਾਹੁਣ, ਤਾਂ ਉਸ ਦੀ ਲਾਸ਼ ਨੂੰ ਵੇਚਣਾ ਜਾਂ ਬਦਲੇ ਵਿੱਚ ਕੁੱਝ ਲੈਣਾ ਹਰਾਮ ਹੋਵੇਗਾ।

ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨੌਫ਼ਿਲ ਬਿਨ ਅਬਦੁੱਲਾਹ ਅਲ-ਮਖਜ਼ੂਮੀ ਨੂੰ ਖ਼ੰਦਕ ਦੀ ਜੰਗ ਵਿੱਚ ਮੁਸਲਮਾਨਾਂ ਨੇ ਕਤਲ ਕਰ ਦਿੱਤਾ ਸੀ ਅਤੇ ਕਾਫ਼ਿਰਾਂ ਨੇ ਉਸ ਦੀ ਲਾਸ਼ ਦੇ ਬਦਲੇ ਦਸ ਹਜ਼ਾਰ ਦਿਰਹਮ ਨਬੀ ﷺ ਨੂੰ ਦੇਣ ਦੀ ਪੇਸ਼ਕਸ਼ ਕੀਤੀ, ਲੇਕਿਨ ਆਪ ﷺ ਨੇ ਇਹ ਕੀਮਤ ਨਹੀਂ ਲਈ, ਅਤੇ ਉਸਦੇ ਬਿਨਾ ਹੀ ਉਨ੍ਹਾਂ ਨੂੰ ਉਸ ਦੀ ਲਾਸ਼ ਵਾਪਸ ਕਰ ਦਿੱਤੀ।

التصنيفات

Lawful and Unlawful Animals and Birds