ਹੇ ਅੱਲਾਹ! ਮੈਨੂੰ ਕਰਜ਼ੇ ਦੇ ਹਾਵੀ ਹੋ ਜਾਣ ਤੋਂ,ਦੁਸ਼ਮਣ ਦੀ ਜਿੱਤ ਤੋਂ,ਅਤੇ ਦੁਸ਼ਮਨਾਂ ਦੀ ਖੁਸ਼ੀ (ਮੇਰੇ ਦੁੱਖ ਤੇ ਹੱਸਣ) ਤੋਂ ਤੇਰੀ ਪਨਾਹ…

ਹੇ ਅੱਲਾਹ! ਮੈਨੂੰ ਕਰਜ਼ੇ ਦੇ ਹਾਵੀ ਹੋ ਜਾਣ ਤੋਂ,ਦੁਸ਼ਮਣ ਦੀ ਜਿੱਤ ਤੋਂ,ਅਤੇ ਦੁਸ਼ਮਨਾਂ ਦੀ ਖੁਸ਼ੀ (ਮੇਰੇ ਦੁੱਖ ਤੇ ਹੱਸਣ) ਤੋਂ ਤੇਰੀ ਪਨਾਹ ਚਾਹੀਦੀ ਹੈ।

ਅੱਬਦੁੱਲਾਹ ਬਿਨ ਅਮਰ ਬਿਨ ਆਸ (ਰਜਿ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਹ ਕਲਮੇ (ਦੁਆਵਾਂ) ਨਾਲ ਦੁਆ ਕਰਦੇ ਸਨ: "ਹੇ ਅੱਲਾਹ! ਮੈਨੂੰ ਕਰਜ਼ੇ ਦੇ ਹਾਵੀ ਹੋ ਜਾਣ ਤੋਂ,ਦੁਸ਼ਮਣ ਦੀ ਜਿੱਤ ਤੋਂ,ਅਤੇ ਦੁਸ਼ਮਨਾਂ ਦੀ ਖੁਸ਼ੀ (ਮੇਰੇ ਦੁੱਖ ਤੇ ਹੱਸਣ) ਤੋਂ ਤੇਰੀ ਪਨਾਹ ਚਾਹੀਦੀ ਹੈ।"

[صحيح] [رواه النسائي وأحمد]

الشرح

ਨਬੀ ਕਰੀਮ ﷺ ਨੇ ਕੁਝ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੀ: ਪਹਿਲਾ: "ਹੇ ਅੱਲਾਹ! ਮੈਂ ਤੈਨੂੰ ਹੀ ਆਪਣੀ ਪਨਾਹ ਬਣਾਉਂਦਾ ਹਾਂ, ਹੋਰ ਕਿਸੇ ਨੂੰ ਨਹੀਂ।ਮੈਂ ਕਰਜ਼ ਦੇ ਹਾਵੀ ਹੋ ਜਾਣ, ਉਸ ਦੀ ਤਕਲੀਫ, ਚਿੰਤਾ ਅਤੇ ਘਬਰਾਹਟ ਤੋਂ ਤੇਰੀ ਪਨਾਹ ਮੰਗਦਾ ਹਾਂ,ਅਤੇ ਤੈਥੋਂ ਮਦਦ ਮੰਗਦਾ ਹਾਂ ਕਿ ਤੂੰ ਮੈਨੂੰ ਇਹ ਕਰਜ਼ਾ ਅਦਾ ਕਰਨ ਅਤੇ ਖਤਮ ਕਰਨ ਵਿੱਚ ਅਸਾਨੀ ਬਖ਼ਸ਼।" ਦੂਜਾ: "ਤੇ ਮੈਂ (ਹੇ ਅੱਲਾਹ!) ਦੁਸ਼ਮਣ ਦੀ ਜਿੱਤ, ਉਸ ਦੇ ਜ਼ੋਰ ਅਤੇ ਉਸ ਦੇ ਹੱਕਮ ਜਮਾਉਣ ਤੋਂ ਵੀ ਤੇਰੀ ਪਨਾਹ ਮੰਗਦਾ ਹਾਂ,ਅਤੇ ਤੈਥੋਂ ਅਰਜ਼ ਕਰਦਾ ਹਾਂ ਕਿ ਤੂੰ ਉਸ ਦੀ ਤਕਲੀਫ਼ ਤੋਂ ਮੈਨੂੰ ਬਚਾਏਂ ਅਤੇ ਮੈਨੂੰ ਉਸ ਉੱਤੇ ਫਤਹ (ਜਿੱਤ) ਅਤਾ ਕਰ।" ਤੀਜਾ:"ਅਤੇ (ਹੇ ਅੱਲਾਹ!) ਮੈਂ ਦੁਸ਼ਮਨਾਂ ਦੀ ਖੁਸ਼ੀ ਤੋਂ ਵੀ ਤੇਰੀ ਪਨਾਹ ਮੰਗਦਾ ਹਾਂ — ਉਹ ਖੁਸ਼ੀ ਜੋ ਉਹ ਮੂਸਲਮਾਨਾਂ ਨੂੰ ਆਈ ਕਿਸੇ ਮੁਸੀਬਤ ਜਾਂ ਆਜ਼ਮਾਈਸ਼ 'ਤੇ ਮਨਾਉਂਦੇ ਹਨ।"

فوائد الحديث

ਅੱਲਾਹ ਨਾਲ ਪਨਾਹ ਮੰਗਣ ਦੀ ਤਾਕੀਦ ਕੀਤੀ ਗਈ ਹੈ ਹਰ ਉਸ ਚੀਜ਼ ਤੋਂ ਜੋ ਇਬਾਦਤ ਤੋਂ ਧਿਆਨ ਹਟਾਉਂਦੀ ਹੈ ਅਤੇ ਚਿੰਤਾਵਾਂ ਪੈਦਾ ਕਰਦੀ ਹੈ,ਜਿਵੇਂ ਕਿ ਕਰਜ਼ ਅਤੇ ਹੋਰ ਦੁਖ-ਤਕਲੀਫਾਂ।

ਆਮ ਕਰਜ਼ ਲੈਣ ਵਿੱਚ ਕੋਈ ਹਰਜ ਨਹੀਂ, ਹਰਜ ਤਾਂ ਉਸ ਵਿਅਕਤੀ ਲਈ ਹੈ ਜਿਸ ਕੋਲ ਕਰਜ਼ ਅਦਾ ਕਰਨ ਦੀ ਸਮਰੱਥਾ ਨਹੀਂ,ਅਤੇ ਇਹੀ ਹੈ ਹਾਵੀ ਹੋ ਜਾਂ ਵਾਲਾ ਕਰਜ਼।

ਇਨਸਾਨ ਨੂੰ ਉਹਨਾਂ ਕੰਮਾਂ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਲੋਕ ਉਸ ਦੀ ਹਾਸੀ ਉਡਾਉਣ ਜਾਂ ਨਿੰਦਾ ਕਰਨ.

ਮੁਮਿਨਾਂ ਪ੍ਰਤੀ ਕਾਫ਼ਿਰਾਂ ਦੀ ਦੁਸ਼ਮਣੀ ਅਤੇ ਮੁਸੀਬਤਾਂ ਆਉਣ 'ਤੇ ਉਨ੍ਹਾਂ ਦੀ ਖੁਸ਼ੀ ਜ਼ਾਹਿਰ ਕਰਨ ਦੀ ਵਿਆਖਿਆ।

ਇਨਸਾਨ ਲਈ ਆਪਤੀ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੁੰਦੀ ਹੈ ਕਿ ਦੁਸ਼ਮਣ ਉਸ ਦੀ ਮੁਸੀਬਤ 'ਤੇ ਖੁਸ਼ੀ ਮਨਾਉਂਦੇ ਹਨ।

التصنيفات

Reported Supplications