ਦੁਨਿਆ ਇਕ ਚੀਜ਼ (ਸਮਾਨ) ਹੈ, ਅਤੇ ਦੁਨਿਆ ਦੇ ਸਭ ਤੋਂ ਚੰਗੇ ਸਮਾਨਾਂ ਵਿਚੋਂ ਸਭ ਤੋਂ ਚੰਗੀ ਚੀਜ਼ ਨੇਕ ਔਰਤ ਹੈ।

ਦੁਨਿਆ ਇਕ ਚੀਜ਼ (ਸਮਾਨ) ਹੈ, ਅਤੇ ਦੁਨਿਆ ਦੇ ਸਭ ਤੋਂ ਚੰਗੇ ਸਮਾਨਾਂ ਵਿਚੋਂ ਸਭ ਤੋਂ ਚੰਗੀ ਚੀਜ਼ ਨੇਕ ਔਰਤ ਹੈ।

ਹਜ਼ਰਤ ਅਬਦੁੱਲਾਹ ਬਿਨ ਅਮਰ(ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: "ਦੁਨਿਆ ਇਕ ਚੀਜ਼ (ਸਮਾਨ) ਹੈ, ਅਤੇ ਦੁਨਿਆ ਦੇ ਸਭ ਤੋਂ ਚੰਗੇ ਸਮਾਨਾਂ ਵਿਚੋਂ ਸਭ ਤੋਂ ਚੰਗੀ ਚੀਜ਼ ਨੇਕ ਔਰਤ ਹੈ।"

[صحيح] [رواه مسلم]

الشرح

ਨਬੀ ਕਰੀਮ ﷺ ਦੱਸਦੇ ਹਨ ਕਿ ਇਹ ਦੁਨਿਆ ਅਤੇ ਇਸ ਵਿੱਚ ਜੋ ਕੁਝ ਵੀ ਹੈ, ਉਹ ਕੇਵਲ ਇੱਕ ਅਰਜ਼ੀ ਲੁਤਫ਼ ਦੀ ਚੀਜ਼ ਹੈ ਜੋ ਥੋੜੇ ਸਮੇਂ ਲਈ ਮਿਲਦੀ ਹੈ, ਫਿਰ ਖ਼ਤਮ ਹੋ ਜਾਂਦੀ ਹੈ। ਇਸ ਸਾਰੇ ਦੁਨੀਆਵੀ ਸਮਾਨ ਵਿੱਚ ਸਭ ਤੋਂ ਵਧੀਆ ਚੀਜ਼ ਨੇਕ ਬੀਵੀ ਹੈ — ਉਹ ਜੋ ਪਤੀ ਦੇ ਵਲ ਦੇਖਣ ਨਾਲ ਉਸ ਨੂੰ ਖੁਸ਼ ਕਰੇ, ਜਦੋਂ ਉਹ ਪਤੀ ਕੋਈ ਹੁਕਮ ਦੇਵੇ ਤਾਂ ਉਹ ਉਸ ਦੀ ਫਰਮਾ ਬਰਦਾਰੀ ਕਰੇ, ਅਤੇ ਜਦੋਂ ਪਤੀ ਘਰ ਨਹੀਂ ਹੋਵੇ ਤਾਂ ਉਹ ਉਸ ਦੀ ਇੱਜ਼ਤ ਅਤੇ ਮਾਲ ਦੀ ਹਿਫਾਜ਼ਤ ਕਰੇ।

فوائد الحديث

ਉਹ ਦੁਨਿਆਵੀਂ ਚੰਗੀਆਂ ਨੈਅਮਤਾਂ ਵਰਤਣ ਦੀ ਇਜਾਜ਼ਤ ਹੈ ਜੋ ਅੱਲਾਹ ਨੇ ਆਪਣੇ ਬੰਦਿਆਂ ਲਈ ਹਲਾਲ ਕੀਤੀਆਂ ਹਨ — ਪਰ ਇਸ ਵਿੱਚ ਨਾਹ ਤਾਂ ਫ਼ਜ਼ੂਲਖ਼ਰਚੀ ਹੋਣੀ ਚਾਹੀਦੀ ਹੈ ਅਤੇ ਨਾਹ ਹੀ ਘਮੰਡ।

ਨੇਕ ਬੀਵੀ ਦੀ ਚੋਣ ਕਰਨ ਦੀ ਤਰਗ਼ੀਬ ਦਿੱਤੀ ਗਈ ਹੈ, ਕਿਉਂਕਿ ਉਹ ਪਤੀ ਲਈ ਆਪਣੇ ਰੱਬ ਦੀ ਇਬਾਦਤ ਵਿਚ ਮਦਦਗਾਰ ਹੁੰਦੀ ਹੈ।

ਦੁਨਿਆ ਦਾ ਸਭ ਤੋਂ ਵਧੀਆ ਸਮਾਨ ਉਹ ਹੈ ਜੋ ਅੱਲਾਹ ਦੀ ਫਰਮਾ ਬਰਦਾਰੀ ਵਿੱਚ ਲੱਗੇ ਜਾਂ ਉਸ ਵਿੱਚ ਮਦਦਗਾਰ ਹੋਵੇ।

التصنيفات

Rulings of Women