ਨਬੀﷺ ਕਮਾਲ ਦੀ ਸ਼ਰਮਿੱਲੇ ਸੀ, ਜਿਵੇਂ ਕਿ ਕੋਈ ਕੁੜੀ ਜੋ ਆਪਣੇ ਕਮਰੇ ਵਿੱਚ ਹੁੰਦੀ ਹੈ। ਜਦੋਂ ਉਹ ਕੁਝ ਨਾਪਸੰਦ ਕਰਦੇ, ਤਾਂ ਅਸੀਂ ਉਹ ਆਪਣੇ…

ਨਬੀﷺ ਕਮਾਲ ਦੀ ਸ਼ਰਮਿੱਲੇ ਸੀ, ਜਿਵੇਂ ਕਿ ਕੋਈ ਕੁੜੀ ਜੋ ਆਪਣੇ ਕਮਰੇ ਵਿੱਚ ਹੁੰਦੀ ਹੈ। ਜਦੋਂ ਉਹ ਕੁਝ ਨਾਪਸੰਦ ਕਰਦੇ, ਤਾਂ ਅਸੀਂ ਉਹ ਆਪਣੇ ਚਿਹਰੇ 'ਤੇ ਵੇਖ ਲੈਂਦੇ।

ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਨੇ ਕਿਹਾ: ਨਬੀﷺ ਕਮਾਲ ਦੀ ਸ਼ਰਮਿੱਲੇ ਸੀ, ਜਿਵੇਂ ਕਿ ਕੋਈ ਕੁੜੀ ਜੋ ਆਪਣੇ ਕਮਰੇ ਵਿੱਚ ਹੁੰਦੀ ਹੈ। ਜਦੋਂ ਉਹ ਕੁਝ ਨਾਪਸੰਦ ਕਰਦੇ, ਤਾਂ ਅਸੀਂ ਉਹ ਆਪਣੇ ਚਿਹਰੇ 'ਤੇ ਵੇਖ ਲੈਂਦੇ।

[صحيح] [متفق عليه]

الشرح

ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਨਬੀ ਕਰੀਮ ਦੀ ਸ਼ਰਮ ਹਿਆ ਉਸ ਕੁਆਰੀ ਕੁੜੀ ਨਾਲੋਂ ਵੀ ਵਧੀਕ ਸੀ ਜੋ ਆਪਣੇ ਘਰ ਵਿਚ ਪੜੀ ਰਹਿੰਦੀ ਹੈ ਤੇ ਜਿਸ ਨੇ ਅਜੇ ਨਿਕਾਹ ਨਹੀਂ ਕੀਤਾ ਹੁੰਦਾ। ਉਨ੍ਹਾਂ ਦੀ ਹਿਆ ਦਾ ਇਹ ਅਾਲਮ ਸੀ ਕਿ ਜੇ ਉਹ ਕਿਸੇ ਚੀਜ਼ ਨੂੰ ਨਾਪਸੰਦ ਕਰਦੇ, ਤਾਂ ਉਹ ਬੋਲਦੇ ਨਹੀਂ ਸਨ, ਬਲਕਿ ਉਨ੍ਹਾਂ ਦੇ ਚਿਹਰੇ ਤੋਂ ਹੀ ਸਾਥੀਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਸ ਗੱਲ ਨੂੰ ਨਾਪਸੰਦ ਕਰ ਰਹੇ ਹਨ।

فوائد الحديث

ਨਬੀ ਕਰੀਮ ﷺ ਦੀ ਹਸਤੀ ਅਜ਼ੀਮ ਅਖਲਾਕ ਤੇ ਆਦਰਸ਼ੀ ਚਲਣਾਂ ਨਾਲ ਮਜ਼ੀਨ ਸੀ, ਜਿਨ੍ਹਾਂ ਵਿੱਚੋਂ ਇਕ ਉੱਚਾ ਗੁਣ "ਹਿਆ" (ਸ਼ਰਮ ਹਿਆ) ਸੀ। ਉਨ੍ਹਾਂ ਦੀ ਹਿਆ ਇੰਨੀ ਵਧੀਕ ਸੀ ਕਿ ਉਹ ਬੇਹੱਦ ਨਫ਼ੀਸ ਤੇ ਨਜ਼ਾਕਤ ਵਾਲਾ ਅਖਲਾਕੀ ਮਿਜ਼ਾਜ ਰੱਖਦੇ ਸਨ। ਹਕੀਕਤ ਵਿੱਚ, ਹਿਆ ਇਮਾਨ ਦਾ ਹਿੱਸਾ ਹੈ, ਅਤੇ ਨਬੀﷺਨੇ ਇਸ ਦੀ ਅਮਲੀ ਤਸਵੀਰ ਪੇਸ਼ ਕਰਕੇ ਉਮਤ ਲਈ ਆਦਰਸ਼ ਬਣਾ ਦਿੱਤਾ।

ਨਬੀ ਕਰੀਮﷺ ਦੀ ਹਿਆ (ਸ਼ਰਮ) ਇੰਨੀ ਜ਼ਿਆਦਾ ਸੀ ਕਿ ਉਹ ਕੁਆਰੀ ਲੜਕੀ ਤੋਂ ਵੀ ਵੱਧ ਹਿਆਦਾਰ ਸਨ, ਪਰ ਜਦੋਂ ਅੱਲਾਹ ਦੀਆਂ ਹਦਾਂ ਦੀ ਤੌਹੀਨ ਕੀਤੀ ਜਾਂਦੀ ਸੀ, ਜਾਂ ਕੋਈ ਅਮਲ ਖ਼ਿਲਾਫ਼-ਏ-ਸ਼ਰੀਅਤ ਹੋ ਜਾਂਦਾ ਸੀ — ਤਾਂ ਨਬੀ ﷺਗੁੱਸੇ ਵਿੱਚ ਆਉਂਦੇ, ਉਨ੍ਹਾਂ ਦੇ ਚਿਹਰੇ ਤੋਂ ਗੁੱਸਾ ਜ਼ਾਹਿਰ ਹੁੰਦਾ, ਅਤੇ ਉਨ੍ਹਾਂ ਨੇ ਸਾਥੀਆਂ ਨੂੰ ਹਿਕਮਤ ਅਤੇ ਸਖਤੀ ਨਾਲ ਸਹੀ ਰਸਤਾ ਦੱਸਿਆ।

ਹਿਆ ਵਾਲਾ ਚਲਣ ਅਖਤਿਆਰ ਕਰਨ ਦੀ ਤਰਗੀਬ — ਕਿਉਂਕਿ ਹਿਆ ਇਨਸਾਨ ਨੂੰ ਚੰਗੇ ਕੰਮ ਕਰਨ ਅਤੇ ਬੁਰੇ ਕੰਮ ਛੱਡਣ 'ਤੇ ਉਭਾਰਦੀ ਹੈ।

التصنيفات

Prophet's Modesty