ਰੱਬ ਬੰਦੇ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਹਿੱਸੇ ਵਿੱਚ ਹੁੰਦਾ ਹੈ।

ਰੱਬ ਬੰਦੇ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਹਿੱਸੇ ਵਿੱਚ ਹੁੰਦਾ ਹੈ।

ਅਬੁ-ਉਮਾਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਅਮਰ ਬਿਨ ਅਬਸ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਰੱਬ ਬੰਦੇ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਹਿੱਸੇ ਵਿੱਚ ਹੁੰਦਾ ਹੈ। ਇਸ ਲਈ, ਜੇਕਰ ਤੁਸੀਂ ਉਸ ਵੇਲੇ ਅੱਲਾਹ ਤਆਲਾ ਨੂੰ ਯਾਦ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਸਕੋ, ਤਾਂ ਹੋ ਜਾਓ।"

[صحيح] [رواه أبو داود والترمذي والنسائي]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਤਿਹਾਈ ਹਿੱਸੇ ਵਿੱਚ ਹੁੰਦਾ ਹੈ। ਇਸ ਲਈ ਹਰ ਵਿਅਕਤੀ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਰਾਤ ਦੇ ਉਸ ਹਿੱਸੇ ਵਿੱਚ ਜਾਗ ਕੇ ਅੱਲਾਹ ਦੀ ਇਬਾਦਤ ਕਰੇ, ਨਮਾਜ਼ਾਂ ਪੜ੍ਹੇ, ਜ਼ਿਕਰ (ਸਿਮਰਨ) ਵਿੱਚ ਰੁੱਝ ਜਾਵੇ ਅਤੇ ਤੌਬਾ ਕਰੇ।

فوائد الحديث

ਰਾਤ ਦੇ ਆਖ਼ਰੀ ਹਿੱਸੇ ਵਿੱਚ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਦੀ ਪ੍ਰੇਰਨਾ।

ਜ਼ਿਕਰ, ਦੁਆ ਅਤੇ ਨਮਾਜ਼ ਦੇ ਸਮੇਂ ਗੁਣ ਅਤੇ ਉੱਤਮਤਾ ਪੱਖੋਂ ਵੱਖ-ਵੱਖ ਹੁੰਦੇ ਹਨ।

ਮੀਰਕ, ਨਬੀ ﷺ ਦੇ ਕਥਨ: "ਰੱਬ ਆਪਣੇ ਬੰਦੇ ਦੇ ਸਭ ਤੋਂ ਵੱਧ ਨੇੜੇ ਰਾਤ ਦੇ ਆਖ਼ਰੀ ਤਿਹਾਈ ਹਿੱਸੇ ਵਿੱਚ ਹੁੰਦਾ ਹੈ" ਅਤੇ ਆਪ ﷺ ਦੇ ਦੂਜੇ ਕਥਨ: "ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਸਜਦੇ ਦੀ ਹਾਲਤ ਵਿੱਚ ਹੁੰਦਾ ਹੈ" ਵਿਚਕਾਰ ਅੰਤਰ ਬਾਰੇ ਕਹਿੰਦੇ ਹਨ: ਪਹਿਲੀ ਹਦੀਸ ਵਿੱਚ ਇਹ ਬਿਆਨ ਕੀਤਾ ਹੈ ਕਿ ਰੱਬ ਆਪਣੇ ਬੰਦੇ ਦੇ ਸਭ ਤੋਂ ਵੱਧ ਨੇੜੇ ਕਦੋਂ ਹੁੰਦਾ ਹੈ। ਇਸਦਾ ਜਵਾਬ ਹੈ ਰਾਤ ਦਾ ਆਖਰੀ ਹਿੱਸਾ। ਜਦੋਂ ਕਿ ਦੂਜੀ ਹਦੀਸ ਵਿੱਚ ਇਹ ਬਿਆਨ ਕੀਤਾ ਹੈ ਕਿ ਬੰਦਾ ਕਿਸ ਹਾਲਤ ਵਿੱਚ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਹੁੰਦਾ ਹੈ। ਇਸਦਾ ਜਵਾਬ ਹੈ ਸਜਦੇ ਦੀ ਹਾਲਤ ਵਿੱਚ।

التصنيفات

Causes for Answering or not Answering Supplications