ਜਿਸਨੇ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਨੂੰ ਸਮਾਨ ਦੇ ਕੇ ਤਿਆਰ ਕੀਤਾ, ਉਸਨੇ ਜਿਹਾਦ ਕੀਤਾ ਅਤੇ ਜਿਸਨੇ ਅੱਲਾਹ ਦੇ ਰਾਹ ਵਿੱਚ ਨਿਕਲੇ…

ਜਿਸਨੇ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਨੂੰ ਸਮਾਨ ਦੇ ਕੇ ਤਿਆਰ ਕੀਤਾ, ਉਸਨੇ ਜਿਹਾਦ ਕੀਤਾ ਅਤੇ ਜਿਸਨੇ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ (ਜਿਹਾਦ ਕਰਨ ਵਾਲੇ) ਦੇ ਘਰ-ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ, ਉਸਨੇ ਜਿਹਾਦ ਕੀਤਾ।

ਜ਼ੈਦ ਬਿਨ ਖਾਲਿਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਨੂੰ ਸਮਾਨ ਦੇ ਕੇ ਤਿਆਰ ਕੀਤਾ, ਉਸਨੇ ਜਿਹਾਦ ਕੀਤਾ ਅਤੇ ਜਿਸਨੇ ਅੱਲਾਹ ਦੇ ਰਾਹ ਵਿੱਚ ਨਿਕਲੇ ਮੁਜਾਹਿਦ (ਜਿਹਾਦ ਕਰਨ ਵਾਲੇ) ਦੇ ਘਰ-ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ, ਉਸਨੇ ਜਿਹਾਦ ਕੀਤਾ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਜਿਸਨੇ ਅੱਲਾਹ ਦੇ ਰਾਹ ਵਿੱਚ ਲੜ ਰਹੇ ਗ਼ਾਜ਼ੀ (ਯੋਧੇ) ਲਈ ਜੰਗ ਦੇ ਜ਼ਰੂਰੀ ਸਾਧਨਾਂ, ਜਿਵੇਂ: ਹਥਿਆਰ, ਸਵਾਰੀ, ਰਾਸ਼ਨ-ਪਾਣੀ ਅਤੇ ਖਰਚਾ ਆਦਿ ਦਾ ਪ੍ਰਬੰਧ ਕੀਤਾ, ਉਹ ਗ਼ਾਜ਼ੀ ਦੇ ਹੁਕਮ ਵਿੱਚ ਆਉਂਦਾ ਹੈ (ਭਾਵ ਉਸ ਵਰਗਾ ਹੈ) ਅਤੇ ਉਸਨੂੰ ਜੰਗ ਕਰਨ ਵਾਲਿਆਂ ਦਾ ਸਵਾਬ (ਇਨਾਮ) ਮਿਲੇਗਾ। ਇਸੇ ਤਰ੍ਹਾਂ ਜਿਸਨੇ ਗ਼ਾਜ਼ੀ ਦੀ ਗੈਰਹਾਜ਼ਰੀ ਵਿੱਚ ਉਸਦੇ ਘਰ-ਵਾਲਿਆਂ ਦੀ ਚੰਗੇ ਤਰੀਕੇ ਨਾਲ ਦੇਖ-ਰੇਖ ਕੀਤੀ, ਉਹ ਵੀ ਗ਼ਾਜ਼ੀ ਦੇ ਹੁਕਮ ਵਿੱਚ ਆਉਂਦਾ ਹੈ।

فوائد الحديث

ਨੇਕੀ ਦੇ ਕੰਮਾਂ ਵਿੱਚ ਇੱਕ-ਦੂਜੇ ਨਾਲ ਦੀ ਮਦਦ ਕਰਨ ਦੀ ਤਰਗੀਬ (ਪ੍ਰੇਰਨਾ)।

ਇਬਨ ਹਜਰ ਕਹਿੰਦੇ ਹਨ: ਇਸ ਹਦੀਸ ਵਿੱਚ ਇਸ ਗੱਲ ਦੀ ਤਰਗੀਬ ਦਿੱਤੀ ਗਈ ਹੈ ਕਿ ਮੁਸਲਮਾਨਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੇ ਜਾਂ ਕਿਸੇ ਇਸਲਾਮੀ ਟੀਚੇ ਵਿੱਚ ਲਗੇ ਹੋਏ ਵਿਅਕਤੀ ਦੇ ਨਾਲ ਚੰਗਾ ਸਲੂਕ ਕੀਤਾ ਜਾਵੇ।

ਆਮ ਅਸੂਲ ਇਹ ਹੈ ਕਿ ਜੋ ਵਿਅਕਤੀ ਕਿਸੇ ਨੇਕੀ ਦੇ ਕੰਮ ਵਿੱਚ ਕਿਸੇ ਦੀ ਮਦਦ ਕਰਦਾ ਹੈ, ਉਸਨੂੰ ਵੀ ਨੇਕੀ ਕਰਨ ਵਾਲੇ ਦੇ ਬਰਾਬਰ ਸਵਾਬ (ਇਨਾਮ) ਮਿਲਦਾ ਹੈ ਅਤੇ ਇਸ ਨਾਲ ਅਸਲ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੇ ਸਵਾਬ ਵਿੱਚ ਕਮੀ (ਕਟੌਤੀ) ਵੀ ਨਹੀਂ ਹੁੰਦੀ।

التصنيفات

Excellence of Jihad