ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ…

ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਿਹਤਮੰਦ ਹੁੰਦਿਆਂ ਅਤੇ ਘਰ ਵਿੱਚ ਰਹਿੰਦਿਆਂ ਕਰਿਆ ਕਰਦਾ ਸੀ।

ਹਜ਼ਰਤ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਿਹਤਮੰਦ ਹੁੰਦਿਆਂ ਅਤੇ ਘਰ ਵਿੱਚ ਰਹਿੰਦਿਆਂ ਕਰਿਆ ਕਰਦਾ ਸੀ।"

[صحيح] [رواه البخاري]

الشرح

ਨਬੀ ਕਰੀਮ ﷺ ਇੱਥੇ ਅੱਲਾਹ ਦੇ ਕਰਮ ਤੇ ਰਹਿਮਤ ਬਾਰੇ ਗੱਲ ਕਰਦਿਆਂ ਇਹ ਦੱਸ ਰਹੇ ਹਨ ਕਿ ਜੇਕਰ ਕੋਈ ਮੁਸਲਮਾਨ ਆਪਣੀ ਸਿਹਤਮੰਦੀ ਵਿੱਚ ਅਤੇ ਘਰ ਵਿੱਚ ਰਹਿੰਦੇ ਹੋਏ ਨੇਕੀ ਦਾ ਕੰਮ ਕਰਨ ਦਾ ਆਦੀ ਹੋਵੇ, ਪ੍ਰੰਤੂ ਕਿਸੇ ਕਾਰਨ ਤੋਂ ਜੇ ਉਹ ਬੀਮਾਰ ਹੋ ਜਾਵੇ ਜਾਂ ਯਾਤਰਾ 'ਤੇ ਚਲਿਆ ਜਾਵੇ ਜਾਂ ਹੋਰ ਕਿਸੇ ਰੁਕਾਵਟ ਕਾਰਨ ਉਹ ਨੇਕੀ ਦਾ ਕੰਮ ਨਾ ਕਰ ਸਕੇ, ਤਾਂ ਉਸ ਲਈ ਓਨਾ ਹੀ ਸਵਾਬ ਲਿਖਿਆ ਜਾਂਦਾ ਹੈ ਜਿੰਨਾ ਉਸਨੂੰ ਸਿਹਤ ਵਿੱਚ ਤੇ ਘਰ ਵਿੱਚ ਰਹਿਣ ਦੀ ਹਾਲਤ ਵਿੱਚ ਨੇਕੀ ਦਾ ਕੰਮ ਕਰਨ 'ਤੇ ਸਵਾਬ ਲਿਖਿਆ ਜਾਂਦਾ ਸੀ।

فوائد الحديث

ਅੱਲਾਹ ਦੀ ਆਪਣੀ ਬੰਦਿਆਂ ਉੱਤੇ ਵੱਡੀ ਕਿਰਪਾ

ਵੱਧ ਤੋਂ ਵੱਧ ਨੇਕੀ ਦੇ ਕੰਮ ਕਰਨ ਅਤੇ ਆਪਣੀ ਸੇਹਤ ਤੇ ਖਾਲੀ ਸਮੇਂ ਦੀ ਸਹੀ ਵਰਤੋਂ ਕਰਨ ਦੀ ਨਸੀਹਤ।

التصنيفات

Excellence and Merits of Islam