ਤੁਹਾਡੇ ਵਿੱਚੋਂ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਆਨ ਸਿੱਖੇ ਅਤੇ ਦੂਜਿਆਂ ਨੂੰ ਸਿਖਾਵੇ।

ਤੁਹਾਡੇ ਵਿੱਚੋਂ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਆਨ ਸਿੱਖੇ ਅਤੇ ਦੂਜਿਆਂ ਨੂੰ ਸਿਖਾਵੇ।

ਉਸਮਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਆਨ ਸਿੱਖੇ ਅਤੇ ਦੂਜਿਆਂ ਨੂੰ ਸਿਖਾਵੇ।"

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਵਧੀਆ ਤੇ ਉੱਚੇ ਦਰਜੇ ਵਾਲਾ ਮੁਸਲਮਾਨ ਉਹ ਹੈ, ਜਿਸ ਨੇ ਕੁਰਆਨ ਸਿੱਖਿਆ— ਭਾਵ ਉਸਦੀ ਤਿਲਾਵਤ (ਪੜ੍ਹਾਈ) ਸਿੱਖੀ, ਉਸਨੂੰ ਯਾਦ ਕੀਤਾ, ਉਸਨੂੰ ਸਹੀ ਉਚਾਰਨ ਨਾਲ ਪੜ੍ਹਨਾ ਸਿੱਖਿਆ ਅਤੇ ਉਸਦੇ ਅਰਥ ਤੇ ਤਫਸੀਰ (ਵਿਆਖਿਆ) ਸਿੱਖੀ ਅਤੇ ਇਸ ਦੇ ਨਾਲ ਹੀ ਆਪਣੇ ਉਸ ਕੁਰਆਨ ਦੇ ਇਲਮ (ਗਿਆਨ) 'ਤੇ ਅਮਲ ਕਰਦੇ ਹੋਏ, ਉਸਨੂੰ ਦੂਜਿਆਂ ਨੂੰ ਵੀ ਸਿਖਾਇਆ।

فوائد الحديث

ਕੁਰਆਨ ਦੀ ਮਹਾਨਤਾ ਅਤੇ ਇਸ ਗੱਲ ਦਾ ਬਿਆਨ ਕਿ ਕੁਰਆਨ ਸਭ ਤੋਂ ਉੱਚਤਮ ਕਲਾਮ (ਬਾਣੀ) ਹੈ, ਕਿਉਂਕਿ ਇਹ ਅੱਲਾਹ ਦਾ ਕਲਾਮ ਹੈ।

ਸਭ ਤੋਂ ਵਧੀਆ ਸਿੱਖਣ ਵਾਲਾ ਉਹ ਹੈ, ਜੋ ਇਲਮ ਨੂੰ ਸਿਰਫ ਆਪਣੇ ਤੱਕ ਸੀਮਤ ਨਾ ਰੱਖੇ, ਸਗੋਂ ਦੂਜਿਆਂ ਨੂੰ ਵੀ ਸਿਖਾਵੇ।

ਕੁਰਆਨ ਸਿੱਖਣ ਅਤੇ ਸਿੱਖਾਉਣ ਵਿੱਚ ਉਸਦੀ ਤਿਲਾਵਤ, ਉਸਦਾ ਮਤਲਬ ਅਤੇ ਉਸਦੇ ਹੁਕਮ ਤੇ ਹਦਾਇਤਾਂ ਨੂੰ ਸਮਝਣਾ ਸਭ ਸ਼ਾਮਲ ਹੈ।

التصنيفات

Merit of Taking Care of the Qur'an