إعدادات العرض
ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਘੰਟੀ ਹੋਵੇ।
ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਘੰਟੀ ਹੋਵੇ।
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਘੰਟੀ ਹੋਵੇ।"
[صحيح] [رواه مسلم]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Hausa Kurdî Português සිංහල Svenska ગુજરાતી Yorùbá Tiếng Việt Kiswahili پښتو অসমীয়া دری Кыргызча or Čeština नेपाली Română Nederlands Soomaali తెలుగు Српски മലയാളം Kinyarwanda ಕನ್ನಡ Lietuvių Wolof Magyar ქართული Moore Українська Македонски Azərbaycan አማርኛ Malagasy Shqip Oromoo ไทย Deutsch मराठी O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਰਹਿੰਦੇ, ਜਿਸ ਦੇ ਨਾਲ ਕੁੱਤਾ ਹੋਵੇ ਜਾਂ ਘੰਟੀ ਹੋਵੇ - ਜੋ ਜਾਨਵਰਾਂ ਦੀਆਂ ਗਰਦਨਾਂ 'ਤੇ ਲਟਕਾਈ ਜਾਂਦੀ ਹੈ ਅਤੇ ਜੋ ਹਿੱਲਣ 'ਤੇ ਵੱਜਦੀ ਹੈ।فوائد الحديث
ਕੁੱਤਾ ਪਾਲਨ ਅਤੇ ਉਸਨੂੰ ਨਾਲ ਰੱਖਣ ਦੀ ਮਨਾਹੀ। ਲੇਕਿਨ ਸ਼ਿਕਾਰੀ ਕੁੱਤਿਆਂ ਤੇ ਰਾਖੀ ਕਰਨ ਵਾਲੇ ਕੁੱਤਿਆਂ ਨੂੰ ਇਸ ਤੋਂ ਛੋਟ ਹੈ।
ਜਿਹੜੇ ਫ਼ਰਿਸ਼ਤੇ ਉਨ੍ਹਾਂ ਦੇ ਨਾਲ ਜਾਣ ਤੋਂ ਬਚਦੇ ਹਨ, ਉਹ ਰਹਿਮਤ ਦੇ ਫ਼ਰਿਸ਼ਤੇ ਹਨ। ਲੇਕਿਨ, ਅਮਲਾਂ (ਕਰਮਾਂ) ਨੂੰ ਲਿਖਣ ਲਈ ਨਿਯੁਕਤ ਫ਼ਰਿਸ਼ਤੇ ਹਰ ਵੇਲੇ—ਭਾਵੇਂ ਉਹ ਸਫ਼ਰ ਵਿੱਚ ਹੋਣ ਜਾਂ ਘਰ ਵਿੱਚ —ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਕਦੇ ਵੀ ਉਨ੍ਹਾਂ ਤੋਂ ਵੱਖ ਨਹੀਂ ਹੁੰਦੇ।
ਘੰਟੀ ਤੋਂ ਮਨਾਹੀ। ਕਿਉਂਕਿ ਘੰਟੀ ਸ਼ੈਤਾਨ ਦੀ ਬੰਸਰੀ ਅਤੇ ਈਸਾਈਆਂ ਦੇ 'ਨਾਕੂਸ' (ਗੋਂਗ/ਕਲੈਪਰ) ਵਰਗੀ ਹੈ।
ਇੱਕ ਮੁਸਲਮਾਨ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਫਰਿਸ਼ਤਿਆਂ ਨੂੰ ਉਸ ਤੋਂ ਦੂਰ ਕਰਨ ਦਾ ਕੰਮ ਕਰਦੀਆਂ ਹਨ।
التصنيفات
The Angels