ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਲਾਜ਼ਮੀ ਹੈ।

ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਲਾਜ਼ਮੀ ਹੈ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਲਾਜ਼ਮੀ ਹੈ। ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਤੁਹਾਡਾ ਦੋ ਬੰਦਿਆਂ ਵਿਚਕਾਰ ਇਨਸਾਫ (ਨਿਆ) ਕਰਨਾ ਸਦਕਾ ਹੈ, ਕਿਸੇ ਵਿਅਕਤੀ ਨੂੰ ਉਸ ਦੀ ਸਵਾਰੀ 'ਤੇ ਬਿਠਾਉਣ ਜਾਂ ਉਸ ਦੇ ਸਮਾਨ ਨੂੰ ਉੱਤੇ ਚੁੱਕ ਕੇ ਰੱਖਣ ਵਿੱਚ ਉਸਦੀ ਮਦਦ ਕਰਨਾ ਸਦਕਾ ਹੈ, ਚੰਗੀ ਗੱਲ ਕਹਿਣਾ ਸਦਕਾ ਹੈ, ਨਮਾਜ਼ ਵੱਲ ਜਾਣ ਵਾਲਾ ਹਰ ਕਦਮ ਸਦਕਾ ਹੈ ਅਤੇ ਰਸਤੇ ਵਿੱਚੋਂ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਵੀ ਸਦਕਾ ਹੈ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਹਰੇਕ ਮੁਕੱਲਫ਼ (ਸ਼ਰੀਅਤ ਦਾ ਪਾਲਣ ਕਰਨ ਵਾਲੇ) ਮੁਸਲਮਾਨ ਨੂੰ ਹਰ ਰੋਜ਼ ਆਪਣੀ ਹੱਡੀਆਂ ਦੇ ਹਰੇਕ ਜੋੜ ਦੇ ਬਦਲ ਵਿੱਚ ਇੱਕ-ਇੱਕ ਨਫਲੀ ਸਦਕਾ ਇਸ ਗੱਲ ਦੇ ਸ਼ੁਕਰ ਦੇ ਤੌਰ 'ਤੇ ਕਰਨਾ ਹੈ ਕਿ ਅੱਲਾਹ ਨੇ ਉਸ ਨੂੰ ਤੰਦਰੁਸਤੀ ਦਿੱਤੀ ਅਤੇ ਉਸ ਦੀ ਹੱਡੀਆਂ ਦੇ ਜੋੜ ਬਣਾਏ, ਜਿਨ੍ਹਾਂ ਕਾਰਨ ਉਸਦੇ ਸ਼ਰੀਰ ਦੇ ਅੰਗਾਂ ਦਾ ਫੈਲਣਾ ਤੇ ਸਮੇਟਣਾ ਸੰਭਵ ਹੋਇਆ। ਇਹ ਸਦਕਾ ਹਰ ਪ੍ਰਕਾਰ ਦੇ ਨੇਕੀ ਦੇ ਕੰਮਾਂ ਰਾਹੀਂ ਅਦਾ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਪੈਸਾ ਹੀ ਦਿੱਤਾ ਜਾਵੇ। ਜਿਵੇਂ ਕਿ: ਦੋ ਝਗੜਾ ਕਰਨ ਵਾਲੇ ਬੰਦਿਆ ਵਿਚਕਾਰ ਇਨਸਾਫ ਦਾ ਫੈਸਲਾ ਕਰਨਾ ਅਤੇ ਉਨ੍ਹਾਂ ਦੀ ਸੁਲ੍ਹਾ (ਮਿਲਾਪ) ਕਰਵਾਉਣਾ ਸਦਕਾ ਹੈ। ਕਿਸੇ ਅਜਿਹੇ ਬੰਦੇ ਨੂੰ, ਜੋ ਆਪਣੀ ਸਵਾਰੀ 'ਤੇ ਚੜ੍ਹ ਨਾ ਪਾਵੇ, ਉਸ ਦੀ ਸਵਾਰੀ 'ਤੇ ਚੜ੍ਹਾਉਣਾ ਜਾਂ ਉਸ ਦਾ ਸਮਾਨ ਲੱਦਣਾ ਸਦਕਾ ਹੈ। ਚੰਗੀ ਗੱਲ, ਜਿਵੇਂ ਕਿ ਜ਼ਿਕਰ (ਰੱਬ ਦਾ ਸਿਮਰਨ), ਦੁਆ, ਸਲਾਮ ਆਦਿ ਸਦਕਾ ਹੈ। ਨਮਾਜ਼ ਲਈ ਜਾਣ ਵੇਲੇ ਚੁੱਕਿਆ ਗਿਆ ਹਰ ਕਦਮ ਸਦਕਾ ਹੈ। ਰਸਤੇ ਵਿੱਚੋਂ ਕੋਈ ਨੁਕਸਾਨਦਾਇਕ ਚੀਜ਼ ਨੂੰ ਹਟਾਉਣਾ ਸਦਕਾ ਹੈ।

فوائد الحديث

ਮਨੁੱਖ ਦੀਆਂ ਹੱਡੀਆਂ ਦੀ ਬਣਤਰ ਅਤੇ ਉਨ੍ਹਾਂ ਦਾ ਸਹੀ-ਸਲਾਮਤ ਹੋਣਾ ਅੱਲਾਹ ਤਆਲਾ ਦੀਆਂ ਵੱਡੀਆਂ ਮਿਹਰਾਂ ਵਿੱਚੋਂ ਇੱਕ ਹੈ। ਇਸ ਲਈ ਇਸ ਮਿਹਰ ਦੇ ਸ਼ੁਕਰਾਨੇ ਵਜੋਂ ਹਰੇਕ ਹੱਡੀ ਲਈ ਵੱਖਰਾ ਸਦਕਾ ਦੇਣਾ ਚਾਹੀਦਾ ਹੈ।

ਇਹ ਮਿਹਰਾਂ ਹਮੇਸ਼ਾ ਮਿਲਦੀਆਂ ਰਹਿਣ, ਇਸ ਲਈ ਹਰ ਰੋਜ਼ ਨਵੇਂ ਸਿਰੇ ਤੋਂ ਅੱਲਾਹ ਦਾ ਸ਼ੁਕਰ ਕਰਨ ਦੀ ਨਸੀਹਤ ਕੀਤੀ ਗਈ ਹੈ।

ਹਰ ਰੋਜ਼ ਵਾਰ-ਵਾਰ ਨਫਲ ਇਬਾਦਤਾਂ ਅਤੇ ਸਦਕਾ ਕਰਦੇ ਰਹਿਣ ਦੀ ਪ੍ਰੇਰਨਾ।

ਲੋਕਾਂ ਵਿਚਕਾਰ ਸੁਲ੍ਹਾ ਕਰਵਾਉਣ ਦੀ ਮਹੱਤਤਾ।

ਆਪਣੇ ਭਾਈ ਦੀ ਮਦਦ ਕਰਨ ਦੀ ਪ੍ਰੇਰਨਾ। ਕਿਉਂਕਿ ਆਪਣੇ ਭਾਈ ਦੀ ਮਦਦ ਕਰਨਾ ਵੀ ਸਦਕਾ ਹੈ।

ਜਮਾਤ (ਸੰਗਤ) ਨਾਲ ਨਮਾਜ਼ ਪੜ੍ਹਨ, ਇਸ ਲਈ ਮਸਜਿਦ ਤੱਕ ਚੱਲ ਕੇ ਜਾਣ, ਅਤੇ ਮਸਜਿਦਾਂ ਨੂੰ ਅਬਾਦ ਕਰਨ (ਸੰਭਾਲੇ ਰੱਖਣ) ਦੀ ਪ੍ਰੇਰਨਾ।

ਮੁਸਲਮਾਨਾਂ ਦੇ ਰਸਤਿਆਂ ਦਾ ਸਨਮਾਨ ਕਰਨਾ ਜ਼ਰੂਰੀ ਹੈ। ਰਸਤੇ ਵਿੱਚ ਕੋਈ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚੇ।

التصنيفات

Excellence and Merits of Islam