ਅੱਲਾਹ ਦਾ ਸ਼ੁਕਰ ਹੈ ਜਿਸ ਨੇ ਉਸਦੀ ਚਾਲ ਨੂੰ ਸਿਰਫ਼ ਵਸਵਸਾ (ਵਹਮ) ਤੱਕ ਹੀ ਰੋਕ ਦਿੱਤਾ।”

ਅੱਲਾਹ ਦਾ ਸ਼ੁਕਰ ਹੈ ਜਿਸ ਨੇ ਉਸਦੀ ਚਾਲ ਨੂੰ ਸਿਰਫ਼ ਵਸਵਸਾ (ਵਹਮ) ਤੱਕ ਹੀ ਰੋਕ ਦਿੱਤਾ।”

"ਅਬਦੁੱਲਾਹ ਇਬਨ ਅੱਬਾਸ ਰਜ਼ੀਅੱਲਾਹੁ ਅੰਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:" ਇੱਕ ਆਦਮੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲ ਆਇਆ ਅਤੇ ਕਿਹਾ: “ਯਾ ਰਸੂਲ ਅੱਲਾਹ! ਸਾਡਾ ਕੋਈ ਇਕ ਆਪਣੇ ਅੰਦਰ (ਦਿਲ ਵਿੱਚ) ਐਸਾ ਖ਼ਯਾਲ ਪਾਉਂਦਾ ਹੈ — (ਉਸ ਗੱਲ ਵੱਲ ਇਸ਼ਾਰਾ ਕਰਦਾ ਹੈ) — ਕਿ ਉਸ ਲਈ ਰਾਖ ਹੋ ਜਾਣਾ ਵੀ ਬਿਹਤਰ ਹੁੰਦਾ ਹੈ ਬਜਾਏ ਇਹ ਗੱਲ ਕਰਨ ਦੇ।”ਤਦ ਨਬੀ ਨੇ ਫਰਮਾਇਆ: “ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹ ਦਾ ਸ਼ੁਕਰ ਹੈ ਜਿਸ ਨੇ ਉਸਦੀ ਚਾਲ ਨੂੰ ਸਿਰਫ਼ ਵਸਵਸਾ (ਵਹਮ) ਤੱਕ ਹੀ ਰੋਕ ਦਿੱਤਾ।”

[صحيح] [رواه أبو داود والنسائي في الكبرى]

الشرح

ਇੱਕ ਆਦਮੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲ ਆਇਆ ਅਤੇ ਕਿਹਾ: “ਯਾ ਰਸੂਲ ਅੱਲਾਹ! ਸਾਡਾ ਕੋਈ ਇਕ ਆਪਣੇ ਮਨ ਵਿੱਚ ਐਸੀ ਗੱਲ ਮਹਿਸੂਸ ਕਰਦਾ ਹੈ ਜੋ ਦਿਲ ਵਿੱਚ ਆਉਂਦੀ ਤਾਂ ਹੈ, ਪਰ ਉਸ ਬਾਰੇ ਬੋਲਣਾ ਇਨਾ ਵੱਡਾ (ਭਿਆਨਕ) ਲੱਗਦਾ ਹੈ ਕਿ ਉਸ ਲਈ ਰਾਖ ਹੋ ਜਾਣਾ ਇਹ ਗੱਲ ਕਰਨ ਤੋਂ ਵੀ ਵਧੀਆ ਹੁੰਦਾ ਹੈ।” ਤਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਦੋ ਵਾਰੀ "ਅੱਲਾਹੁ ਅਕਬਰ" ਕਿਹਾ ਅਤੇ ਅੱਲਾਹ ਦੀ ਹਮਦ (ਤਾਰੀਫ਼) ਕੀਤੀ ਕਿ ਉੱਸ ਨੇ ਸ਼ੈਤਾਨ ਦੀ ਚਾਲ ਨੂੰ ਸਿਰਫ਼ ਵਸਵਸੇ (ਅੰਦਰੂਨੀ ਵਹਮ) ਤੱਕ ਹੀ ਸੀਮਤ ਕਰ ਦਿੱਤਾ।

فوائد الحديث

ਇਸ ਵਿੱਚ ਇਹ ਵਿਆਖਿਆ ਮਿਲਦੀ ਹੈ ਕਿ ਸ਼ੈਤਾਨ ਮੋਮਿਨਾਂ (ਇਮਾਨ ਵਾਲਿਆਂ) ਲਈ ਘਾਤ ਲਗਾ ਕੇ ਬੈਠਾ ਹੁੰਦਾ ਹੈ, ਤਾ ਕਿ ਉਹਨਾਂ ਨੂੰ ਵਸਵਸਿਆਂ (ਵਹਮਾਂ) ਰਾਹੀਂ ਇਮਾਨ ਤੋਂ ਕੁਫ਼ਰ ਵੱਲ ਮੋੜ ਸਕੇ।

ਇਮਾਨ ਵਾਲੇ ਲੋਕਾਂ ਦੇ ਨਾਲ ਸ਼ੈਤਾਨ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ, ਕਿਉਂਕਿ ਉਹ ਸਿਰਫ़ ਵੱਸਵੱਸਾ (ਸੋਚਾਂ ਅਤੇ ਸੰਦੇਹਾਂ) ਹੀ ਫੈਲਾ ਸਕਦਾ ਹੈ, ਪਰ ਉਹ ਉਨ੍ਹਾਂ ਦੇ ਦਿਲਾਂ 'ਤੇ ਕਾਬੂ ਨਹੀਂ ਪਾ ਸਕਦਾ।

ਮੋਮਿਨ (ਇਮਾਨ ਵਾਲੇ) ਨੂੰ ਚਾਹੀਦਾ ਹੈ ਕਿ ਉਹ ਸ਼ੈਤਾਨ ਦੇ ਵਸਵਸਿਆਂ ਤੋਂ ਮੂੰਹ ਮੋੜੇ ਅਤੇ ਉਨ੍ਹਾਂ ਨੂੰ ਦੂਰ ਕਰੇ।

ਜਦੋਂ ਕੋਈ ਚੰਗੀ ਗੱਲ ਸੁਣੀ ਜਾਵੇ, ਹੇਰਾਨੀ ਵਾਲੀ ਗੱਲ ਹੋਵੇ ਜਾਂ ਹੋਰ ਐਸਾ ਕੁਝ ਹੋਵੇ ਜੋ ਦਿਲ ਨੂੰ ਚੰਗਾ ਲੱਗੇ, ਤਾਂ "ਤਕਬੀਰ" (ਅੱਲਾਹੁ ਅਕਬਰ ਕਹਿਣਾ) ਕਹਿਣਾ ਜਾਇਜ਼ (ਮਸ਼ਰੂਅ) ਹੈ।

ਮੁਸਲਮਾਨ ਲਈ ਇਹ ਜਾਇਜ਼ (ਮਸ਼ਰੂਅ) ਹੈ ਕਿ ਉਹ ਕਿਸੇ ਵੀ ਉਲਝਣ ਜਾਂ ਸਮਝ ਨਾ ਆਉਣ ਵਾਲੀ ਗੱਲ ਬਾਰੇ ਆਲਿਮ (ਇਲਮ ਵਾਲੇ) ਨੂੰ ਪੁੱਛੇ।

التصنيفات

Belief in Allah the Mighty and Majestic, The Jinn