ਜਿਸਨੇ ਕੋਈ ਨਮਾਜ਼ ਭੁਲਾ ਦਿੱਤੀ ਹੋਵੇ, ਤਾਂ ਜਦੋਂ ਯਾਦ ਆਵੇ ਤਦੋਂ ਉਸੇ ਵੇਲੇ ਅਦਾ ਕਰ ਲਏ, ਉਸਦਾ ਇਲਾਜ ਇਨਸਾਨ ਲਈ ਇਹੀ ਹੈ। (ਕਿਉਂਕਿ ਕੁਰਆਨ…

ਜਿਸਨੇ ਕੋਈ ਨਮਾਜ਼ ਭੁਲਾ ਦਿੱਤੀ ਹੋਵੇ, ਤਾਂ ਜਦੋਂ ਯਾਦ ਆਵੇ ਤਦੋਂ ਉਸੇ ਵੇਲੇ ਅਦਾ ਕਰ ਲਏ, ਉਸਦਾ ਇਲਾਜ ਇਨਸਾਨ ਲਈ ਇਹੀ ਹੈ। (ਕਿਉਂਕਿ ਕੁਰਆਨ ਵਿਚ ਆਇਆ ਹੈ:)

ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਜਿਸਨੇ ਕੋਈ ਨਮਾਜ਼ ਭੁਲਾ ਦਿੱਤੀ ਹੋਵੇ, ਤਾਂ ਜਦੋਂ ਯਾਦ ਆਵੇ ਤਦੋਂ ਉਸੇ ਵੇਲੇ ਅਦਾ ਕਰ ਲਏ, ਉਸਦਾ ਇਲਾਜ ਇਨਸਾਨ ਲਈ ਇਹੀ ਹੈ। (ਕਿਉਂਕਿ ਕੁਰਆਨ ਵਿਚ ਆਇਆ ਹੈ:) 'ਮੈਨੂੰ ਯਾਦ ਕਰਨ ਲਈ ਨਮਾਜ ਕਾਇਮ ਕਰ' (ਸੂਰਹ ਤਾਹਾ: 14)।"

[صحيح] [متفق عليه]

الشرح

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਵਾਜਿਬ ਨਮਾਜ਼ ਦੇ ਬਾਰੇ ਵਿੱਚ ਵਾਜ਼ੇਹ ਫਰਮਾਇਆ ਕਿ ਜੋ ਕੋਈ ਨਮਾਜ਼ ਭੁਲ ਗਿਆ ਹੋਵੇ ਅਤੇ ਉਸਦਾ ਵਕਤ ਨਿਕਲ ਗਿਆ ਹੋਵੇ, ਤਾਂ ਜਿਸ ਵੇਲੇ ਉਹ ਯਾਦ ਆ ਜਾਵੇ, ਤੁਰੰਤ ਉਸਨੂੰ ਅਦਾ ਕਰਨਾ ਚਾਹੀਦਾ ਹੈ। ਉਸਨੂੰ ਛੱਡਣ ਦੇ ਗੁਨਾਹ ਦਾ ਕੋਈ ਹੋਰ ਕਫ਼ਫਾਰਾ ਨਹੀਂ, ਸਿਵਾਏ ਇਸਦੇ ਕਿ ਉਸਨੂੰ ਯਾਦ ਆਉਣ 'ਤੇ ਪੂਰਾ ਕੀਤਾ ਜਾਵੇ। ਕੁਰਆਨ ਮਜੀਦ ਵਿੱਚ ਅੱਲਾਹ ਤਆਲਾ ਫਰਮਾਉਂਦੇ ਹਨ: **{"ਵ ਅਕਿਮਿੱਸਲਾਤਾ ਲਿਜ਼ਿਕਰੀ"}** \[ਤਾਹਾ: 14] — ਯਾਨੀ: "ਜਦੋਂ ਨਮਾਜ਼ ਯਾਦ ਆਵੇ ਤਾਂ ਉਸਨੂੰ ਕਾਇਮ ਕਰ।"

فوائد الحديث

ਨਮਾਜ ਦੀ ਅਹਮੀਆਤ ਅਤੇ ਉਸ ਦੀ ਅਦਾਇਗੀ ਵਿੱਚ ਸੁਸਤੀ ਨਾ ਕਰਨ ਦੀ ਤਾਕੀਦ

ਨਮਾਜ਼ ਨੂੰ ਉਸਦੇ ਵਕਤ ਤੋਂ ਜਾਨ ਬੁੱਝ ਕੇ ਬਿਨਾ ਉਜ਼ਰ ਦੇ ਦੇਰ ਨਾਲ ਅਦਾ ਕਰਨਾ ਜਾਇਜ਼ ਨਹੀਂ।

ਭੁੱਲ ਜਾਣ ਵਾਲੇ 'ਤੇ ਯਾਦ ਆਉਣ 'ਤੇ ਅਤੇ ਸੁੱਤੇ ਹੋਏ 'ਤੇ ਜਾਗਣ 'ਤੇ ਨਮਾਜ਼ ਕਜ਼ਾ ਕਰਨੀ ਵਾਜਿਬ ਹੈ।

ਨਮਾਜ਼ਾਂ ਨੂੰ ਫੌਰੀ ਤੌਰ ਤੇ ਕਜ਼ਾ ਕਰਨਾ ਵਾਜਿਬ ਹੈ ਭਾਵੇਂ ਉਹ ਨਮਾਜ਼ ਦੇ ਮਨਾਹੀ ਵਾਲੇ ਵਕਤਾਂ ਵਿੱਚ ਹੀ ਕਿਉਂ ਨਾ ਹੋਵੇ।

التصنيفات

Obligation of Prayer and Ruling on Its Abandoner, Mistakes during Prayer