ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ»। ਪੁੱਛਿਆ ਗਿਆ: ਕੌਣ, ਏ ਅੱਲਾਹ ਦੇ ਰਸੂਲ؟ ਉਨ੍ਹਾਂ ਨੇ ਫਰਮਾਇਆ: «ਜਿਸਨੇ ਆਪਣੇ ਮਾਂ-ਪਿਓ…

ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ»। ਪੁੱਛਿਆ ਗਿਆ: ਕੌਣ, ਏ ਅੱਲਾਹ ਦੇ ਰਸੂਲ؟ ਉਨ੍ਹਾਂ ਨੇ ਫਰਮਾਇਆ: «ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੀ ਬੁੱਢੀ ਉਮਰ ਵਿੱਚ ਪਾਇਆ, ਉਹਨਾਂ ਵਿਚੋਂ ਇੱਕ ਜਾਂ ਦੋਹਾਂ ਨੂੰ, ਪਰ ਫਿਰ ਵੀ ਜੰਨਤ ਵਿੱਚ ਦਾਖਲ ਨਾ ਹੋ ਸਕਿਆ»।

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: «ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ»। ਪੁੱਛਿਆ ਗਿਆ: ਕੌਣ, ਏ ਅੱਲਾਹ ਦੇ ਰਸੂਲ؟ ਉਨ੍ਹਾਂ ਨੇ ਫਰਮਾਇਆ: «ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੀ ਬੁੱਢੀ ਉਮਰ ਵਿੱਚ ਪਾਇਆ, ਉਹਨਾਂ ਵਿਚੋਂ ਇੱਕ ਜਾਂ ਦੋਹਾਂ ਨੂੰ, ਪਰ ਫਿਰ ਵੀ ਜੰਨਤ ਵਿੱਚ ਦਾਖਲ ਨਾ ਹੋ ਸਕਿਆ»।

[صحيح] [رواه مسلم]

الشرح

ਨਬੀ ਕਰੀਮ ﷺ ਨੇ ਇਸ ਸ਼ਖ਼ਸ ਲਈ ਜ਼ਿਲਤ ਅਤੇ ਰੁਸਵਾਈ ਦੀ ਦੁਆ ਕੀਤੀ — ਇਤਨੀ ਕਿ ਜਿਵੇਂ ਆਪਣੇ ਨੱਕ ਨੂੰ ਮਿੱਟੀ ਵਿੱਚ ਰਗੜਿਆ ਹੋਵੇ — ਅਤੇ ਤਿੰਨ ਵਾਰੀ ਦੁਹਰਾਇਆ।ਤਾਂ ਉਨ੍ਹਾਂ ਤੋਂ ਪੁੱਛਿਆ ਗਿਆ: “ਏ ਅੱਲਾਹ ਦੇ ਰਸੂਲ ﷺ, ਇਹ ਕੌਣ ਹੈ ਜਿਸ ਲਈ ਤੁਸੀਂ ਇਹ ਦੁਆ ਕੀਤੀ?” ਤਾਂ ਨਬੀ ਕਰੀਮ ﷺ ਨੇ ਫਰਮਾਇਆ: ਜਿਸ ਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੀ ਬੁੱਢੀ ਉਮਰ ਵਿੱਚ ਪਾਇਆ — ਚਾਹੇ ਇਕ ਨੂੰ ਜਾਂ ਦੋਹਾਂ ਨੂੰ — ਪਰ ਉਹ ਦੋਹਾਂ ਉਸ ਦੀ ਜੰਨਤ ਵਿੱਚ ਦਾਖ਼ਿਲੇ ਦਾ ਸਬਬ ਨਾ ਬਣੇ; ਇਹ ਉਸ ਦੀ ਉਨ੍ਹਾਂ ਨਾਲ ਨੇਕੀ ਨਾ ਕਰਨ ਅਤੇ ਅਣਅਦਬੀ ਦੀ ਵਜ੍ਹਾ ਤੋਂ ਹੋਇਆ।

فوائد الحديث

ਮਾਂ-ਪਿਉ ਨਾਲ ਨੇਕੀ ਕਰਨਾ ਜ਼ਰੂਰੀ ਹੈ ਅਤੇ ਇਹ ਜੰਨਤ ਵਿੱਚ ਦਾਖ਼ਲ ਹੋਣ ਦੇ ਵੱਡੇ ਸਬਬਾਂ ਵਿੱਚੋਂ ਇੱਕ ਹੈ, ਖ਼ਾਸ ਕਰਕੇ ਜਦੋਂ ਉਹ ਵੱਡੇ ਉਮਰ ਦੇ ਅਤੇ ਕਮਜ਼ੋਰ ਹੋ ਜਾਂਦੇ ਹਨ।

ਮਾਂ-ਪਿਉ ਦੀ ਨਾਫਰਮਾਨੀ ਵੱਡੇ ਗੁਨਾਹਾਂ ਵਿੱਚੋਂ ਇੱਕ ਹੈ।

التصنيفات

Merits of Being Dutiful to One's Parents