ਜੋ ਕੁਝ ਤੁਹਾਨੂੰ ਸ਼ੱਕ ਵਿੱਚ ਪਾਉਂਦਾ ਹੈ, ਉਸ ਤੋਂ ਬਚੋ ਅਤੇ ਉਸ ਚੀਜ਼ ਵੱਲ ਜਾਓ ਜੋ ਤੁਹਾਨੂੰ ਸ਼ੱਕ ਵਿੱਚ ਨਹੀਂ ਪਾਉਂਦੀ।

ਜੋ ਕੁਝ ਤੁਹਾਨੂੰ ਸ਼ੱਕ ਵਿੱਚ ਪਾਉਂਦਾ ਹੈ, ਉਸ ਤੋਂ ਬਚੋ ਅਤੇ ਉਸ ਚੀਜ਼ ਵੱਲ ਜਾਓ ਜੋ ਤੁਹਾਨੂੰ ਸ਼ੱਕ ਵਿੱਚ ਨਹੀਂ ਪਾਉਂਦੀ।

"ਅਬੂ ਮੁਹੰਮਦ ਹਸਨ ਬਿਨ ਅਲੀ ਬਿਨ ਅਬੀ ਤਾਲਿਬ—ਰਸੂਲੁੱਲਾਹ ﷺ ਦੇ ਪੁੱਤਰ ਅਤੇ ਉਹਨਾਂ ਦੀ ਰੈਹਾਨਤ—ਨੇ ਕਿਹਾ: ਮੈਂ ਰਸੂਲੁੱਲਾਹ ﷺ ਤੋਂ ਯਾਦ ਕੀਤਾ:" "ਜੋ ਕੁਝ ਤੁਹਾਨੂੰ ਸ਼ੱਕ ਵਿੱਚ ਪਾਉਂਦਾ ਹੈ, ਉਸ ਤੋਂ ਬਚੋ ਅਤੇ ਉਸ ਚੀਜ਼ ਵੱਲ ਜਾਓ ਜੋ ਤੁਹਾਨੂੰ ਸ਼ੱਕ ਵਿੱਚ ਨਹੀਂ ਪਾਉਂਦੀ।"

[صحيح] [رواه الترمذي والنسائي]

الشرح

"ਨਬੀ ﷺ ਨੇ ਹੁਕਮ ਦਿੱਤਾ ਕਿ ਜਿਸ ਗੱਲ ਜਾਂ ਅਮਲ ਵਿੱਚ ਤੁਹਾਨੂੰ ਸ਼ੱਕ ਹੋ, ਚਾਹੇ ਉਹ ਮਨਾਹੀ ਕੀਤੀ ਗਈ ਹੋ ਜਾਂ ਨਹੀਂ, ਹਰਾਮ ਹੋ ਜਾਂ ਹਲਾਲ, ਉਸ ਤੋਂ ਬਚੋ ਅਤੇ ਉਸ ਚੀਜ਼ ਵੱਲ ਜਾਓ ਜਿਸ ਵਿੱਚ ਕੋਈ ਸ਼ੱਕ ਨਾ ਹੋ ਅਤੇ ਜਿਸ ਦੀ ਭਲਾਈ ਅਤੇ ਹਲਾਲੀਅਤ ਤੁਹਾਨੂੰ ਯਕੀਨ ਹੋਵੇ।"

فوائد الحديث

ਹਰੇਕ ਮੁਸਲਮਾਨ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਸਾਰੇ ਮਾਮਲਿਆਂ ਦੀ ਬੁਨਿਆਦ ਯਕੀਨ 'ਤੇ ਰੱਖੇ ਅਤੇ ਸਮਝ ਤੇ ਸੂਝ-ਬੂਝ ਨਾਲ ਦੀਨ 'ਤੇ ਚੱਲੇ।

ਸ਼ੱਕ ਵਾਲੀਆਂ ਚੀਜ਼ਾਂ ਵਿੱਚ ਪੈਣ ਤੋਂ ਮਨਾਹੀ।

ਜੇਕਰ ਤੁਸੀਂ ਚੈਨ ਤੇ ਸਕੂਨ ਚਾਹੁੰਦੇ ਹੋ, ਤਾਂ ਸ਼ੱਕ ਵਾਲੀਆਂ ਚੀਜ਼ਾਂ ਨੂੰ ਛੱਡ ਦਿਓ ਅਤੇ ਅਤੇ ਉਸਤੋਂ ਦੂਰ ਹੋ ਜਾਵੋ।

ਅੱਲਾਹ ਤਆਲਾ ਆਪਣੇ ਬੰਦਿਆਂ 'ਤੇ ਮਿਹਰਬਾਨ ਤੇ ਕਿਰਪਾਲੂ ਹੈ, ਕਿਉਂਕਿ ਉਸਨੇ ਅਜਿਹੇ ਕੰਮ ਕਰਨ ਦਾ ਹੁਕਮ ਦਿੱਤਾ ਹੈ ਜੋ ਮਨ ਤੇ ਦਿਲ ਨੂੰ ਸਕੂਨ ਦਿੰਦੇ ਹਨ ਅਤੇ ਅਜਿਹੇ ਕੰਮਾਂ ਤੋਂ ਰੋਕਿਆ ਹੈ ਜਿਨ੍ਹਾਂ ਤੋਂ ਬੇਚੈਨੀ ਤੇ ਉਲਝਣ ਪੈਦਾ ਹੁੰਦੀ ਹੈ।

التصنيفات

Divergence and Preponderance