إعدادات العرض
ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।
ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।
ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।"
[صحيح] [متفق عليه]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt ئۇيغۇرچە Hausa Português Kurdî മലയാളം Kiswahili Svenska Čeština ગુજરાતી Yorùbá සිංහල پښتو অসমীয়া دری Кыргызча or Kinyarwanda नेपाली Română Lietuvių తెలుగు ಕನ್ನಡ Nederlands Soomaali Deutsch Shqip Српски Українська Moore Wolof ქართული Azərbaycan Magyar தமிழ் Македонски မြန်မာ Malagasy O‘zbek Oromoo ไทย मराठी አማርኛ ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਅਜ਼ਾਨ ਸੁਣਦੇ ਸਮੇਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਨੂੰ ਜਵਾਬ ਦੇਣ ਲਈ ਪ੍ਰੇਰਿਤ ਕਰ ਰਹੇ ਹਨ। ਭਾਵ ਅਸੀਂ ਹਰੇਕ ਵਾਕ ਨੂੰ ਉਸੇ ਤਰ੍ਹਾਂ ਕਹੀਏ ਜਿਵੇਂ ਮੁਅੱਜ਼ਿਨ ਕਹਿੰਦਾ ਹੈ। ਸੋ ਜਦੋਂ ਉਹ ਤਕਬੀਰ (ਅੱਲਾਹੁ ਅਕਬਰ) ਕਹੇ, ਤਾਂ ਅਸੀਂ ਵੀ ਤਕਬੀਰ ਕਹੀਏ। ਜਦੋਂ ਉਹ ਦੋਨੋ ਗਵਾਹੀਆਂ ਦੇਵੇ, ਤਾਂ ਅਸੀਂ ਵੀ ਦੋਨੋ ਗਵਾਹੀਆਂ ਦੇਈਏ। ਲੇਕਿਨ "ਹੱਯਾ ਅਲੱਸ-ਸਲਾਹ" ਤੇ "ਹੱਯਾ ਅਲਲ ਫ਼ਲਾਹ" ਦੇ ਸ਼ਬਦ ਇਸ ਤੋਂ ਵੱਖ ਹਨ। ਇਨ੍ਹਾਂ ਦੋਵਾਂ ਤੋਂ ਬਾਅਦ "ਲਾ ਹੌਲਾ ਵਲਾ ਕੁੱਵਤਾ ਇੱਲਾਹ ਬਿੱਲਾਹ।" ਕਿਹਾ ਜਾਵੇਗਾ।فوائد الحديث
ਪਹਿਲੇ ਮੁਅੱਜ਼ਿਨ ਤੋਂ ਬਾਅਦ ਦੂਜੇ ਮੁਅੱਜ਼ਿਨ ਦੇ ਸ਼ਬਦਾਂ ਦਾ ਵੀ ਜਵਾਬ ਦਿੱਤਾ ਜਾਵੇਗਾ। ਭਾਵੇਂ ਮੁਅੱਜ਼ਿਨ ਇੱਕ ਤੋਂ ਵੱਧ ਹੋਣ, ਤਾਂ ਵੀ। ਕਿਉਂਕਿ ਹਦੀਸ ਦੇ ਸ਼ਬਦ ਆਮ ਹਨ।
ਮੁਅੱਜ਼ਿਨ ਦਾ ਜਵਾਬ ਬੰਦਾ ਹਰ ਹਾਲ ਵਿੱਚ ਦੇਵੇਗਾ, ਜਦੋਂ ਤੱਕ ਕਿ ਉਹ ਪਖਾਨੇ (ਬਾਥਰੂਮ) ਵਿੱਚ ਨਾ ਹੋਵੇ ਜਾਂ ਹਾਜਤ (ਟੱਟੀ-ਪੇਸ਼ਾਬ ਕਰਨ) ਵਿੱਚ ਵਿਅਸਤ ਨਾ ਹੋਵੇ।
التصنيفات
The Azan and Iqaamah