إعدادات العرض
ਜਿਸ ਨੇ ਦੋ ਠੰਡੀਆਂ ਨਮਾਜ਼ਾਂ (ਭਾਵ ਫਜਰ ਅਤੇ ਅਸਰ ਦੀਆਂ ਨਮਾਜ਼ਾਂ) ਪੜ੍ਹੀਆਂ, ਉਹ ਜੰਨਤ ਵਿੱਚ ਦਾਖਲ ਹੋਵੇਗਾ।
ਜਿਸ ਨੇ ਦੋ ਠੰਡੀਆਂ ਨਮਾਜ਼ਾਂ (ਭਾਵ ਫਜਰ ਅਤੇ ਅਸਰ ਦੀਆਂ ਨਮਾਜ਼ਾਂ) ਪੜ੍ਹੀਆਂ, ਉਹ ਜੰਨਤ ਵਿੱਚ ਦਾਖਲ ਹੋਵੇਗਾ।
ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਦੋ ਠੰਡੀਆਂ ਨਮਾਜ਼ਾਂ (ਭਾਵ ਫਜਰ ਅਤੇ ਅਸਰ ਦੀਆਂ ਨਮਾਜ਼ਾਂ) ਪੜ੍ਹੀਆਂ, ਉਹ ਜੰਨਤ ਵਿੱਚ ਦਾਖਲ ਹੋਵੇਗਾ।"
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Hausa Kurdî Kiswahili Português دری অসমীয়া Svenska Yorùbá Кыргызча ગુજરાતી नेपाली Română മലയാളം Nederlands తెలుగు پښتو Soomaali Kinyarwanda ಕನ್ನಡ Српски Moore ქართული Čeština Magyar Українська Македонски Lietuvių Azərbaycan Wolof አማርኛ Malagasy Oromoo ไทย Deutsch मराठी ភាសាខ្មែរ Shqip தமிழ் မြန်မာ O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੋ ਠੰਡੀਆਂ ਨਮਾਜ਼ਾਂ ਭਾਵ ਫ਼ਜਰ ਅਤੇ ਅਸਰ ਦੀਆਂ ਨਮਾਜ਼ਾਂ ਦਾ ਖਾਸ ਧਿਆਨ ਰੱਖਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਸੁਚਾਰੂ ਢੰਗ ਨਾਲ ਭਾਵ ਸਮੇਂ ਸਿਰ ਅਤੇ ਜਮਾਤ (ਇਕੱਠ) ਨਾਲ ਪੜ੍ਹਨ ਵਾਲੇ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਇਹ ਦੋਵੇਂ ਨਮਾਜ਼ਾਂ ਉਸ ਲਈ ਜੰਨਤ ਵਿੱਚ ਦਾਖਲੇ ਦਾ ਸਬੱਬ (ਕਾਰਨ) ਬਣਨਗੀਆਂ।فوائد الحديث
ਫ਼ਜਰ ਅਤੇ ਅਸਰ ਦੀ ਨਮਾਜ਼ ਪਾਬੰਦੀ ਨਾਲ ਪੜ੍ਹਨ ਦੀ ਫਜ਼ੀਲਤ (ਮਹੱਤਤਾ), ਕਿਉਂਕਿ ਫ਼ਜਰ ਦੀ ਨਮਾਜ਼ ਮਿੱਠੀ ਨੀਂਦ ਦੇ ਸਮੇਂ ਪੜ੍ਹੀ ਜਾਂਦੀ ਹੈ ਅਤੇ ਅਸਰ ਦੀ ਨਮਾਜ਼ ਕੰਮ-ਕਾਰ ਦੇ ਸਮੇਂ। ਇਸ ਲਈ, ਇਨ੍ਹਾਂ ਦੋਵਾਂ ਨਮਾਜ਼ਾਂ ਦੀ ਪਾਬੰਦੀ ਕਰਨ ਵਾਲਾ ਵਿਅਕਤੀ ਆਪਣੇ ਆਪ ਬਾਕੀ ਨਮਾਜ਼ਾਂ ਦੀ ਵੀ ਪਾਬੰਦੀ ਕਰੇਗਾ।
ਫ਼ਜਰ ਅਤੇ ਅਸਰ ਦੀਆਂ ਨਮਾਜ਼ਾਂ ਨੂੰ ਠੰਡੀਆਂ ਨਮਾਜ਼ਾਂ ਦਾ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਫ਼ਜਰ ਦੀ ਨਮਾਜ਼ ਵੇਲੇ ਰਾਤ ਦੀ ਠੰਡਕ ਹੁੰਦੀ ਹੈ ਅਤੇ ਅਸਰ ਦੀ ਨਮਾਜ਼ ਵੇਲੇ ਦਿਨ ਦੀ ਠੰਡਕ ਹੁੰਦੀ ਹੈ। ਉਂਜ ਅਸਰ ਦੀ ਨਮਾਜ਼ ਗਰਮੀ ਦੇ ਸਮੇਂ ਪੜ੍ਹੀ ਜਾਂਦੀ ਹੈ, ਲੇਕਿਨ ਉਸ ਵੇਲੇ ਗਰਮੀ ਪਹਿਲਾਂ ਨਾਲੋਂ ਘਟ ਜਾਂਦੀ ਹੈ। ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਨਾਂ 'ਤਗ਼ਲੀਬਨ' (ਇੱਕ ਨੂੰ ਦੂਜੇ 'ਤੇ ਹਾਵੀ ਕਰਦੇ ਹੋਏ) ਦਿੱਤਾ ਗਿਆ ਹੋਵੇ, ਜਿਵੇਂ ਅਰਬਾਂ ਵਿੱਚ ਸੂਰਜ ਤੇ ਚੰਨ ਨੂੰ ਅਲ-ਕਮਰਾਨ ਭਾਵ ਦੋ ਚੰਨ ਕਿਹਾ ਜਾਂਦਾ ਹੈ।
التصنيفات
Virtue of Prayer