ਬੇਸ਼ਕ ਝਾੜ-ਫੂਕ (ਮੰਤਰ), ਤਵੀਤ-ਧਾਗੇ ਅਤੇ ਪਤੀ-ਪਤਨੀ ਵਿੱਚ ਮੋਹ ਪੈਦਾ ਕਰਨ ਵਾਲਾ ਜਾਦੂ-ਟੂਣਾ ਸਭ ਸ਼ਿਰਕ ਹਨ।

ਬੇਸ਼ਕ ਝਾੜ-ਫੂਕ (ਮੰਤਰ), ਤਵੀਤ-ਧਾਗੇ ਅਤੇ ਪਤੀ-ਪਤਨੀ ਵਿੱਚ ਮੋਹ ਪੈਦਾ ਕਰਨ ਵਾਲਾ ਜਾਦੂ-ਟੂਣਾ ਸਭ ਸ਼ਿਰਕ ਹਨ।

ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ: ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਬੇਸ਼ਕ ਝਾੜ-ਫੂਕ (ਮੰਤਰ), ਤਵੀਤ-ਧਾਗੇ ਅਤੇ ਪਤੀ-ਪਤਨੀ ਵਿੱਚ ਮੋਹ ਪੈਦਾ ਕਰਨ ਵਾਲਾ ਜਾਦੂ-ਟੂਣਾ ਸਭ ਸ਼ਿਰਕ ਹਨ।"

[صحيح] [رواه أبو داود وابن ماجه وأحمد]

الشرح

ਨਬੀ ﷺ ਨੇ ਕੁੱਝ ਚੀਜ਼ਾਂ ਦੱਸੀਆਂ ਹਨ, ਜਿਨ੍ਹਾਂ ਵਿੱਚ ਰੁੱਝਣਾ ਸ਼ਿਰਕ ਹੈ। ਉਹ ਹਨ: 1- ਝਾੜ-ਫੂਕ ਅਤੇ ਮੰਤਰ: ਭਾਵ ਸ਼ਿਰਕ 'ਤੇ ਅਧਾਰਤ ਅਜਿਹੀਆਂ ਗੱਲਾਂ ਤੇ ਲਿਖਤਾਂ ਜਿਨ੍ਹਾਂ ਨੂੰ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਲੋਕ ਬਿਮਾਰੀ ਦਾ ਇਲਾਜ ਕਰਨ ਲਈ ਪੜ੍ਹਿਆ ਕਰਦੇ ਸਨ। 2- ਮਣਕੇ ਆਦਿ ਤੋਂ ਬਣੇ ਹੋਏ ਤਵੀਤ, ਜਿਨ੍ਹਾਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਬੱਚਿਆਂ, ਜਾਨਵਰਾਂ ਆਦਿ 'ਤੇ ਲਟਕਾਇਆ ਜਾਂਦਾ ਹੈ। 3- ਟੂਣੇ-ਟੋਟਕੇ: ਉਹ ਜਾਦੂ ਜਾਂ ਟੂਣੇ ਜੋ ਪਤੀ-ਪਤਨੀ ਵਿੱਚੋਂ ਕਿਸੇ ਇੱਕ ਨੂੰ ਦੂਜੇ ਦੇ ਪਿਆਰ ਵਿੱਚ ਨੇੜੇ ਕਰਨ ਲਈ ਬਣਾਏ ਜਾਂਦੇ ਹਨ। ਇਹ ਸਾਰੀਆਂ ਚੀਜ਼ਾਂ ਸ਼ਿਰਕ ਹਨ। ਕਿਉਂਕਿ ਇਨ੍ਹਾਂ ਵਿੱਚ ਕਿਸੇ ਅਜਿਹੀ ਚੀਜ਼ ਨੂੰ ਸਾਧਨ (ਸਬੱਬ) ਬਣਾਇਆ ਜਾਂਦਾ ਹੈ ਜੋ ਨਾ ਤਾਂ ਸ਼ਰੀਅਤੀ ਦਲੀਲ ਤੋਂ ਸਾਬਤ ਹਨ ਅਤੇ ਨਾ ਹੀ ਕਿਸੇ ਤਜਰਬੇ ਤੋਂ ਸਾਬਤ ਹਨ। ਜਿੱਥੇ ਤੱਕ ਸ਼ਰੀਅਤੀ ਸਾਧਨ, ਜਿਵੇਂ ਕੁਰਆਨ ਦੀ ਤਿਲਾਵਤ (ਪੜ੍ਹਾਈ) ਕਰਨਾ ਅਤੇ ਤਜਰਬੇ ਦੇ ਸਾਧਨ, ਜਿਵੇਂ ਦਵਾਈਆਂ ਜੋ ਤਜਰਬੇ ਤੇ ਪ੍ਰੀਖਣ (ਟੈਸਟ) ਨਾਲ ਪ੍ਰਮਾਣਿਤ ਹਨ; ਤਾਂ ਇਨ੍ਹਾਂ ਦੀ ਵਰਤੋਂ ਇਸ ਅਕੀਦੇ (ਵਿਸ਼ਵਾਸ) ਨਾਲ ਕਰਨੀ ਜਾਇਜ਼ ਹੈ ਕਿ ਇਹ ਸਿਰਫ਼ ਸਾਧਨ ਹਨ, ਅਸਲ ਲਾਭ ਜਾਂ ਹਾਨੀ (ਨੁਕਸਾਨ) ਤਾਂ ਅੱਲਾਹ ਦੇ ਹੱਥ ਵਿੱਚ ਹੈ।

فوائد الحديث

ਤੌਹੀਦ ਅਤੇ ਅਕੀਦੇ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਸੁਰੱਖਿਅਤ ਰੱਖਣਾ, ਜੋ ਇਨ੍ਹਾਂ ਨੂੰ ਖਰਾਬ ਕਰਦੀਆਂ ਹਨ।

ਸ਼ਿਰਕ 'ਤੇ ਅਧਾਰਤ ਝਾੜ-ਫੂਕ, ਤਵੀਤ ਅਤੇ ਪਤੀ-ਪਤਨੀ ਵਿੱਚ ਪਿਆਰ ਜਾਂ ਨਫਰਤ ਪੈਦਾ ਕਰਨ ਵਾਲੇ ਟੂਣੇ-ਟੋਟਕਿਆਂ ਦੀ ਵਰਤੋਂ ਕਰਨਾ ਹਰਾਮ ਹੈ।

ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਸਾਧਨ (ਸਬੱਬ) ਸਮਝਣਾ ਛੋਟਾ ਸ਼ਿਰਕ (ਸ਼ਿਰਕ-ਏ-ਅਸਗ਼ਰ) ਹੈ, ਕਿਉਂਕਿ ਇਹ ਅਜਿਹੀਆਂ ਚੀਜ਼ਾਂ ਨੂੰ ਸਾਧਨ ਬਣਾਉਣਾ ਹੈ, ਜੋ ਅਸਲ ਵਿੱਚ ਸਾਧਨ ਨਹੀਂ ਹਨ। ਲੇਕਿਨ ਜੇਕਰ ਇਨ੍ਹਾਂ ਚੀਜ਼ਾਂ ਨੂੰ ਆਪਣੇ ਆਪ ਤੋਂ (ਸੁਤੰਤਰ ਰੂਪ ਵਿੱਚ) ਫਾਇਦਾ ਜਾਂ ਨੁਕਸਾਨ ਪਹੁੰਚਾਉਣ ਵਾਲਾ ਸਮਝਿਆ ਜਾਵੇ, ਤਾਂ ਇਹ ਵੱਡਾ ਸ਼ਿਰਕ (ਸ਼ਿਰਕ-ਏ-ਅਕਬਰ) ਹੈ।

ਇਸ ਹਦੀਸ ਵਿੱਚ ਸ਼ਿਰਕ 'ਤੇ ਅਧਾਰਤ ਅਤੇ ਹਰਾਮ ਸਾਧਨਾਂ ਨੂੰ ਅਪਣਾਉਣ ਤੋਂ ਸਾਵਧਾਨ ਕੀਤਾ ਗਿਆ ਹੈ।

ਝਾੜ-ਫੂਕ ਅਤੇ ਮੰਤਰ ਕਰਨਾ ਵੀ ਹਰਾਮ ਅਤੇ ਇਹ ਸ਼ਿਰਕ ਹੈ, ਸਿਵਾਏ ਉਸ ਰੁਕਿਆ (ਦਮ) ਦੇ ਜਿਸਦੀ ਸ਼ਰੀਅਤ ਨੇ ਇਜਾਜ਼ਤ ਦਿੱਤੀ ਹੈ।

ਦਿਲ ਦਾ ਨਾਤਾ ਸਿਰਫ਼ ਅੱਲਾਹ ਨਾਲ ਹੋਣਾ ਚਾਹੀਦਾ ਹੈ। ਦਿਲ ਵਿੱਚ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਉਹੀਓ ਹੈ ਜੋ ਫਾਇਦਾ ਤੇ ਨੁਕਸਾਨ ਦੇਣ ਵਾਲਾ ਹੈ ਅਤੇ ਇਸ ਮਾਮਲੇ ਵਿੱਚ ਉਸਦਾ ਕੋਈ ਸ਼ਰੀਕ (ਸਾਥੀ) ਨਹੀਂ ਹੈ। ਭਲਾਈ ਦੇਣ ਵਾਲਾ ਸਿਰਫ਼ ਅੱਲਾਹ ਹੈ ਅਤੇ ਬੁਰਾਈ ਨੂੰ ਦੂਰ ਕਰਨ ਵਾਲਾ ਵੀ ਉਹੀਓ ਹੈ।

ਰੁਕਿਆ (ਦਮ) ਦੇ ਜਾਇਜ਼ ਹੋਣ ਲਈ ਤਿੰਨ ਸ਼ਰਤਾਂ ਹੋਣੀਆਂ ਜ਼ਰੂਰੀ ਹਨ: 1- ਇਹ ਮੰਨਣਾ ਕਿ ਇਹ ਕੇਵਲ ਸਬੱਬ ਹੈ ਅਤੇ ਅੱਲਾਹ ਦੀ ਇਜਾਜ਼ਤ ਦੇ ਬਿਨਾ ਫਾਇਦਾ ਨਹੀਂ ਪਹੁੰਚਾ ਸਕਦਾ। 2- ਇਸਦੇ ਬੋਲ ਕੁਰਆਨ, ਅੱਲਾਹ ਦੇ ਨਾਵਾਂ ਤੇ ਗੁਣਾਂ, ਨਬੀ ﷺ ਦੀ ਸਿਖਾਈਆਂ ਦੁਆਵਾਂ ਅਤੇ ਸ਼ਰੀਅਤੀ ਤੌਰ 'ਤੇ ਜਾਇਜ਼ ਦੁਆਵਾਂ ਵਿੱਚੋਂ ਹੋਣੇ ਚਾਹੀਦੇ ਹਨ। 3- ਇਸਦੇ ਬੋਲ ਸਮਝਣਯੋਗ ਭਾਸ਼ਾ ਵਿੱਚ ਹੋਣ ਅਤੇ ਇਸ ਵਿੱਚ ਕੋਈ ਤਿਲਸਿਮ ਜਾਂ ਜਾਦੂ ਦੇ ਬੋਲ ਨਹੀਂ ਹੋਣੇ ਚਾਹੀਦੇ।

التصنيفات

Ruqyah (Healing and Protective Supplications)