ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਬੇਸ਼ੱਕ ਸ਼ੈਤਾਨ ਉਸ ਘਰ ਤੋਂ ਭੱਜਦਾ ਹੈ ਜਿਸ ਘਰ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।

ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਬੇਸ਼ੱਕ ਸ਼ੈਤਾਨ ਉਸ ਘਰ ਤੋਂ ਭੱਜਦਾ ਹੈ ਜਿਸ ਘਰ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਬੇਸ਼ੱਕ ਸ਼ੈਤਾਨ ਉਸ ਘਰ ਤੋਂ ਭੱਜਦਾ ਹੈ ਜਿਸ ਘਰ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਘਰਾਂ ਨੂੰ ਨਮਾਜ਼ ਤੋਂ ਖਾਲੀ ਰੱਖਣ ਤੋਂ ਮਨਾਹ ਕੀਤਾ ਹੈ ਕਿ ਉਹ ਕਬਰਸਤਾਨ ਵਾਂਗ ਹੋ ਜਾਣ, ਜਿੱਥੇ ਨਮਾਜ਼ ਨਹੀਂ ਪੜ੍ਹੀ ਜਾਂਦੀ। ਫੇਰ ਆਪ ﷺ ਨੇ ਦੱਸਿਆ ਕਿ ਸ਼ੈਤਾਨ ਉਸ ਘਰ ਤੋਂ ਦੂਰ ਭੱਜਦਾ ਹੈ, ਜਿਸ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।

فوائد الحديث

ਘਰਾਂ ਵਿੱਚ ਵੱਧ ਤੋਂ ਵੱਧ ਇਬਾਦਤਾਂ ਕਰਨਾ ਅਤੇ ਨਫਲ ਨਮਾਜ਼ਾਂ ਪੜ੍ਹਨਾ ਮੁਸਤਹੱਬ (ਵਧੇਰੇ ਚੰਗਾ) ਹੈ।

ਕਬਰਸਤਾਨਾਂ ਵਿੱਚ ਨਮਾਜ਼ ਪੜ੍ਹਨਾ ਜਾਇਜ਼ ਨਹੀਂ ਹੈ। ਕਿਉਂਕਿ ਇਸ ਨਾਲ ਸ਼ਿਰਕ ਅਤੇ ਕਬਰਾਂ ਵਿੱਚ ਦਫ਼ਨ ਲੋਕਾਂ ਦੇ ਬਾਰੇ ਨਾਜਾਇਜ਼ ਸ਼ਰਧਾ ਅਪਣਾਉਣ ਦੇ ਰਾਹ ਖੁਲ੍ਹਦੇ ਹਨ। ਲੇਕਿਨ ਜਨਾਜ਼ੇ ਦੀ ਨਮਾਜ਼ ਇਸ ਤੋਂ ਵੱਖ ਹੈ।

ਕਿਉਂ ਜੋ ਕਬਰਾਂ ਦੇ ਨੇੜੇ ਨਮਾਜ਼ ਨਾ ਪੜ੍ਹਨ ਦੀ ਗੱਲ ਸਹਾਬਾ (ਰਜ਼ੀਅੱਲਾਹੁ ਅਨਹੁਮ) ਵਿੱਚ ਪੱਕੀ ਹੋ ਚੁੱਕੀ ਸੀ, ਇਸ ਲਈ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਘਰਾਂ ਨੂੰ ਕਬਰਸਤਾਨ ਵਾਂਗ ਨਾ ਬਣਾਓ ਕਿ ਉੱਥੇ ਨਮਾਜ਼ ਨਾ ਪੜ੍ਹੀ ਜਾਵੇ।

التصنيفات

Virtues of Surahs and Verses