إعدادات العرض
ਅਸੀਂ (ਹੈਜ਼ ਤੋਂ) ਪਾਕ ਹੋਣ ਤੋਂ ਬਾਅਦ ਗੰਧਲੇ ਜਾਂ ਪੀਲੇ ਰੰਗ ਵਾਲੇ ਪਾਣੀ ਨੂੰ ਕੁੱਝ ਨਹੀਂ ਸਮਝਦੀਆਂ ਸੀ।
ਅਸੀਂ (ਹੈਜ਼ ਤੋਂ) ਪਾਕ ਹੋਣ ਤੋਂ ਬਾਅਦ ਗੰਧਲੇ ਜਾਂ ਪੀਲੇ ਰੰਗ ਵਾਲੇ ਪਾਣੀ ਨੂੰ ਕੁੱਝ ਨਹੀਂ ਸਮਝਦੀਆਂ ਸੀ।
ਉੱਮੇ ਅਤੀਆ (ਰਜ਼ੀਅੱਲਾਹੁ ਅਨਹਾ) -ਜਿਨ੍ਹਾਂ ਨੇ ਅੱਲਾਹ ਦੇ ਨਬੀ ﷺ ਦੇ ਹੱਥ 'ਤੇ ਬੈਅਤ ਕੀਤੀ ਸੀ- ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅਸੀਂ (ਹੈਜ਼ ਤੋਂ) ਪਾਕ ਹੋਣ ਤੋਂ ਬਾਅਦ ਗੰਧਲੇ ਜਾਂ ਪੀਲੇ ਰੰਗ ਵਾਲੇ ਪਾਣੀ ਨੂੰ ਕੁੱਝ ਨਹੀਂ ਸਮਝਦੀਆਂ ਸੀ।
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Hausa Kurdî Português සිංහල Svenska ગુજરાતી Yorùbá Tiếng Việt Kiswahili پښتو অসমীয়া دری or Čeština नेपाली Română Nederlands Soomaali Кыргызча తెలుగు Српски മലയാളം Kinyarwanda ಕನ್ನಡ Lietuvių Wolof Magyar ქართული Moore Українська Македонски Azərbaycan Malagasy Shqip Oromoo Italiano ไทย Deutsch मराठी አማርኛ O‘zbek ភាសាខ្មែរ မြန်မာ Kurmancî тоҷикӣالشرح
ਸਹਾਬੀਆ ਉੱਮੇ ਅਤੀਆ (ਰਜ਼ੀਅੱਲਾਹੁ ਅਨਹਾ) ਦੱਸਦੀ ਹਨ ਕਿ ਔਰਤਾਂ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਵਿੱਚ ਹੈਜ਼ (ਮਾਹਵਾਰੀ) ਤੋਂ ਪਾਕ ਹੋਣ ਤੋਂ ਬਾਅਦ ਯੋਨੀ ਵਿੱਚੋਂ ਨਿਕਲਣ ਵਾਲੇ ਹਲਕੇ ਕਾਲੇ ਜਾਂ ਹਲਕੇ ਪੀਲੇ ਰੰਗ ਦੇ ਪਾਣੀ ਨੂੰ ਹੈਜ਼ ਨਹੀਂ ਸਮਝਦੀਆਂ ਸਨ ਅਤੇ ਇਸਦੇ ਕਾਰਨ ਨਮਾਜ਼ ਤੇ ਰੋਜ਼ਾ ਨਹੀਂ ਛੱਡਦੀਆਂ ਸਨ।فوائد الحديث
ਹੈਜ਼ (ਮਾਹਵਾਰੀ) ਤੋਂ ਪਾਕ ਹੋਣ ਤੋਂ ਬਾਅਦ ਔਰਤ ਦੇ ਗੁਪਤ-ਅੰਗ (ਯੋਨੀ) ਵਿੱਚੋਂ ਜੋ ਪਾਣੀ ਨਿੱਕਲਦਾ ਹੈ, ਉਹ ਮਾਹਵਾਰੀ ਦਾ ਖੂਨ ਨਹੀਂ ਮੰਨਿਆ ਜਾਵੇਗਾ, ਭਾਵੇਂ ਉਸ ਵਿੱਚ ਖੂਨ ਤੋਂ ਮਿਲਣ ਵਾਲੀ ਗੰਧਲੀ ਤੇ ਪੀਲੀ ਰੰਗਤ ਹੀ ਕਿਉਂ ਨਾ ਹੋਵੇ।
ਲੇਕਿਨ ਜੇਕਰ ਹੈਜ਼ ਦੇ ਆਮ ਦਿਨਾਂ ਦੌਰਾਨ ਗੰਧਲੇ ਤੇ ਪੀਲੇ ਰੰਗ ਦਾ ਤਰਲ ਪਦਾਰਥ ਨਿੱਕਲੇ, ਤਾਂ ਉਸਨੂੰ ਹੈਜ਼ ਹੀ ਸਮਝਿਆ ਜਾਵੇਗਾ; ਕਿਉਂਕਿ ਇਹ ਆਪਣੇ ਸਮੇਂ 'ਤੇ ਆਉਣ ਵਾਲਾ ਖੂਨ ਹੈ। ਇਹ ਗੱਲ ਵੱਖਰੀ ਹੈ ਕਿ ਉਸ ਵਿੱਚ ਪਾਣੀ ਦੀ ਮਿਲਾਵਟ ਹੁੰਦੀ ਹੈ।
ਔਰਤ ਪਾਕ ਹੋ ਜਾਣ ਤੋਂ ਬਾਅਦ ਆਉਣ ਵਾਲੇ ਗੰਧਲੇ ਤੇ ਪੀਲੇ ਰੰਗ ਦੇ ਤਰਲ ਪਦਾਰਥ ਕਾਰਨ ਨਮਾਜ਼ ਅਤੇ ਰੋਜ਼ਾ ਨਹੀਂ ਛੱਡੇਗੀ। ਵੁਜ਼ੂ ਕਰ ਕੇ ਨਮਾਜ਼ ਪੜ੍ਹਿਆ ਕਰੇਗੀ।
