(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ…

(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਤਆਲਾ ਨੇ ਮਨਾਹ ਕੀਤਾ ਹੈ।

ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਤਆਲਾ ਨੇ ਮਨਾਹ ਕੀਤਾ ਹੈ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸੰਪੂਰਨ ਮੁਸਲਮਾਨ ਉਹ ਹੈ ਕਿ ਜਿਸ ਦੀ ਜ਼ਬਾਨ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ। ਨਾ ਉਨ੍ਹਾਂ ਨੂੰ ਗਾਲ ਕੱਢੇ, ਨਾ ਉਨ੍ਹਾਂ 'ਤੇ ਲਾਹਨਤ ਕਰੇ, ਨਾ ਉਨ੍ਹਾਂ ਦੀ ਗੀਬਤ (ਪਿੱਠ ਪਿੱਛੇ ਬੁਰਾਈ) ਕਰੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਆਪਣੀ ਜ਼ਬਾਨ ਰਾਹੀਂ ਨੁਕਸਾਨ ਪਹੁੰਚਾਵੇ। ਇਸੇ ਤਰ੍ਹਾਂ ਉਸ ਦੇ ਹੱਥ ਤੋਂ ਵੀ ਮੁਸਲਮਾਨ ਸੁਰੱਖਿਅਤ ਰਹਿਣ। ਭਾਵ ਨਾ ਉਨ੍ਹਾਂ 'ਤੇ ਜ਼ੁਲਮ ਕਰੇ, ਨਾ ਨਾਹੱਕ ਕਿਸੇ ਦਾ ਮਾਲ (ਧਨ) ਹੜੱਪ ਕਰੇ ਅਤੇ ਨਾ ਹੀ ਅਜਿਹਾ ਕੋਈ ਹੋਰ ਕੰਮ ਕਰੇ। ਜਦੋਂ ਕਿ ਅਸਲ ਮਹਾਜਿਰ (ਹਿਜਰਤ- ਰੱਬ ਦੇ ਰਾਹ ਵਿੱਚ ਪਰਵਾਸ- ਕਰਨ ਵਾਲਾ) ਉਹ ਹੈ, ਜੋ ਅੱਲਾਹ ਤਆਲਾ ਵੱਲੋਂ ਹਰਾਮ ਕੀਤੀਆਂ ਚੀਜ਼ਾਂ ਨੂੰ ਛੱਡ ਦੇਵੇ।

فوائد الحديث

ਸੰਪੂਰਨ ਮੁਸਲਮਾਨ ਬਣਨ ਲਈ ਜ਼ਰੂਰੀ ਹੈ ਕਿ ਇਨਸਾਨ ਦੂਜਿਆਂ ਨੂੰ ਤਕਲੀਫ ਨਾ ਦੇਵੇ। ਤਕਲੀਫ ਭਾਵੇਂ ਸਰੀਰਕ ਹੋਵੇ ਜਾਂ ਜਜ਼ਬਾਤੀ/ਦਿਮਾਗੀ।

ਜ਼ਬਾਨ ਅਤੇ ਹੱਥ ਦਾ ਖ਼ਾਸ ਤੌਰ 'ਤੇ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਨਸਾਨ ਦੇ ਇਨ੍ਹਾਂ ਦੋਵਾਂ ਅੰਗਾਂ ਸਭ ਤੋਂ ਵੱਧ ਗਲਤੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਰਾਹੀਂ ਬਹੁਤ ਸਾਰੇ ਨੁਕਸਾਨ ਪਹੁੰਚਾਏ ਜਾਂਦੇ ਹਨ। ਸੱਚਾਈ ਤਾਂ ਇਹ ਹੈ ਕਿ ਜ਼ਿਆਦਾਤਰ ਬੁਰਾਈਆਂ ਇਨ੍ਹਾਂ ਦੋਵਾਂ ਅੰਗਾਂ ਤੋਂ ਹੀ ਹੁੰਦੀਆਂ ਹਨ।

ਗੁਨਾਹਾਂ ਤੋਂ ਬਚਣ ਅਤੇ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ।

ਸਭ ਤੋਂ ਚੰਗਾ ਮੁਸਲਮਾਨ ਉਹ ਹੈ, ਜੋ ਅੱਲਾਹ ਦੇ ਹੱਕਾਂ ਅਤੇ ਮੁਸਲਮਾਨਾਂ ਦੇ ਹੱਕਾਂ ਦੋਵਾਂ ਨੂੰ ਪੂਰਾ ਕਰੇ।

ਜ਼ੁਲਮ ਦਾ ਸਬੰਧ ਕਈ ਵਾਰੀ ਕਥਨਾਂ (ਬੋਲਾਂ) ਨਾਲ ਹੁੰਦਾ ਹੈ ਅਤੇ ਕਈ ਵਾਰੀ ਕਰਮਾਂ ਨਾਲ।

ਸੰਪੂਰਨ ਹਿਜਰਤ ਇਹ ਹੈ ਕਿ ਇਨਸਾਨ ਅੱਲਾਹ ਦੀਆਂ ਹਰਾਮ ਕੀਤੀਆਂ ਚੀਜ਼ਾਂ ਨੂੰ ਛੱਡ ਦੇਵੇ।

التصنيفات

Increase and Decrease of Faith, Praiseworthy Morals, Manners of Speaking and Keeping Silent