إعدادات العرض
ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ,…
ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਫਰਮਾਇਆ:@«**“ਨੇਕੀ ਚੰਗਾ ਅਖਲਾਕ ਹੈ, ਅਤੇ ਗੁਨਾਹ ਉਹ ਚੀਜ਼ ਹੈ ਜੋ ਤੇਰੇ ਦਿਲ ਵਿੱਚ ਖਟਕੇ, ਅਤੇ ਤੂੰ ਇਹ ਨਾਪਸੰਦ ਕਰੇ ਕਿ ਲੋਕ ਉਸ ਨੂੰ ਜਾਣਣ।”**
ਨਵਾਸ਼ ਬਿਨ ਸਿਮਆਨ ਅਲ-ਅਨਸਾਰੀ ਰਜ਼ੀਅੱਲਾਹੁ ਅਨਹੁ ਨੇ ਕਹਿਆ: ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਫਰਮਾਇਆ:«“ਨੇਕੀ ਚੰਗਾ ਅਖਲਾਕ ਹੈ, ਅਤੇ ਗੁਨਾਹ ਉਹ ਚੀਜ਼ ਹੈ ਜੋ ਤੇਰੇ ਦਿਲ ਵਿੱਚ ਖਟਕੇ, ਅਤੇ ਤੂੰ ਇਹ ਨਾਪਸੰਦ ਕਰੇ ਕਿ ਲੋਕ ਉਸ ਨੂੰ ਜਾਣਣ।”
الترجمة
العربية বাংলা Bosanski English Español فارسی Bahasa Indonesia Tagalog Türkçe اردو 中文 हिन्दी Français Hausa Kurdî Português සිංහල Русский Nederlands Tiếng Việt অসমীয়া ગુજરાતી Kiswahili پښتو മലയാളം नेपाली Magyar ქართული తెలుగు Македонски Svenska Moore Română Українська ไทย ಕನ್ನಡ मराठीالشرح
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ ਗਿਆ,ਤਾਂ ਉਨ੍ਹਾਂ ਨੇ ਫਰਮਾਇਆ: ਨੇਕੀ ਦੀ ਸਭ ਤੋਂ ਉੱਚੀ ਖੂਬੀ ਇਹ ਹੈ ਕਿ:ਅੱਲਾਹ ਨਾਲ ਚੰਗਾ ਅਖਲਾਕ ਤੱਕਵਾ ਰਾਹੀਂ ਹੋਵੇ,ਅਤੇ ਮਖਲੂਕ ਨਾਲ ਚੰਗਾ ਅਖਲਾਕ ਇਹ ਹੈ ਕਿ ਤਕਲੀਫ਼ ਬਰਦਾਸ਼ਤ ਕਰੀਏ, ਘੁੱਸਾ ਘੱਟ ਕਰੀਏ, ਚਿਹਰਾ ਖੁਸ਼ ਰਹੇ, ਗੱਲ ਮਿੱਠੀ ਹੋਵੇ,ਰਿਸ਼ਤੇਦਾਰੀਆਂ ਨੂੰ ਜੋੜੀਏ, ਆਗਿਆ ਪਾਲੀਏ, ਨਰਮੀ, ਭਲਮਣਸਤਾ, ਚੰਗਾ ਸਲੂਕ ਅਤੇ ਚੰਗੀ ਸੰਗਤ ਰੱਖੀਏ। ਰਿਹਾ ਗੁਨਾਹ, ਤਾਂ ਉਹ ਉਹ ਸ਼ੈ ਹੈ ਜੋ ਨਫਸ ਵਿਚ ਸ਼ੁੱਭਾ ਪੈਦਾ ਕਰੇ, ਦਿਲ ਉਸ ਤੇ ਮੁਤਮਇਨ ਨਾ ਹੋਵੇ,ਉਸ ਵਿੱਚ ਗੁਨਾਹ ਹੋਣ ਦਾ ਖ਼ਤਰਾ ਅਤੇ ਸ਼ੱਕ ਪੈਦਾ ਹੋਵੇ, ਤੇ ਮਨ ਇਹ ਗਵਾਰਾ ਨਾ ਕਰੇ ਕਿ ਲੋਕ ਉਸ ਨੂੰ ਵੇਖਣ, ਕਿਉਂਕਿ ਉਹ ਕੰਮ ਆਦਮੀ ਨੂੰ ਆਪਣੀ ਨਜ਼ਰ ਵਿੱਚ ਭੀ ਬੁਰਾ ਲੱਗੇ,ਖ਼ਾਸ ਤੌਰ 'ਤੇ ਚੰਗੇ ਲੋਗਾਂ, ਨੇਕ ਲੋਗਾਂ ਜਾਂ ਇਜ਼ਤਦਾਰ ਲੋਕਾਂ ਦੀ ਹਜ਼ੂਰੀ ਵਿੱਚ।ਇਸ ਦੀ ਵਜ੍ਹਾ ਇਹ ਹੈ ਕਿ ਨਫਸ ਫ਼ਤਰਤਨ ਚਾਹੁੰਦਾ ਹੈ ਕਿ ਲੋਕ ਉਸ ਦੇ ਚੰਗੇ ਅਮਲ ਵੇਖਣ।ਫਿਰ ਜਦ ਕੋਈ ਅਮਲ ਇੰਨਾ ਬੁਰਾ ਲੱਗੇ ਕਿ ਨਫਸ ਨਹੀਂ ਚਾਹੁੰਦਾ ਕਿ ਲੋਕ ਉਸ ਨੂੰ ਜਾਣਣ, ਤਾਂ ਇਹ ਦਲੀਲ ਹੈ ਕਿ ਉਹ ਗੁਨਾਹ ਹੈ — ਚੰਗਾਈ ਨਹੀਂ।فوائد الحديث
ਉੱਚੇ ਅਖਲਾਕਾਂ ਦੀ ਤਰਗੀਬ ਦਿੱਤੀ ਗਈ ਹੈ,ਕਿਉਂਕਿ ਚੰਗਾ ਅਖਲਾਕ ਨੇਕੀ ਦੀਆਂ ਸਭ ਤੋਂ ਉੱਚੀਆਂ ਖ਼ਸਲਤਾਂ ਵਿੱਚੋਂ ਇੱਕ ਹੈ।
ਹਕ਼ ਅਤੇ ਬਾਤਿਲ ਦਾ ਮਾਮਲਾ ਮੋਮਿਨ ਉੱਤੇ ਮਿਟਦਾ ਨਹੀਂ,ਬਲਕਿ ਉਹ ਆਪਣੇ ਦਿਲ ਦੇ ਨੂਰ ਰਾਹੀਂ ਹਕ਼ ਨੂੰ ਪਛਾਣ ਲੈਂਦਾ ਹੈ,ਅਤੇ ਬਾਤਿਲ ਤੋਂ ਨਫ਼ਰਤ ਕਰਦਾ ਹੈ ਤੇ ਉਸ ਨੂੰ ਅਸਵੀਕਾਰ ਕਰ ਦਿੰਦਾ ਹੈ।
ਗੁਨਾਹ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਹਨ:ਦਿਲ ਦਾ ਬੇਚੈਨ ਹੋਣਾ ਤੇ ਘਬਰਾ ਜਾਣਾ,
ਅਤੇ ਲੋਕਾਂ ਵੱਲੋਂ ਉਸ ਅਮਲ ਦੇ ਵੇਖੇ ਜਾਣ ਨੂੰ ਨਾਪਸੰਦ ਕਰਨਾ।
ਸਿੰਦੀ ਨੇ ਕਿਹਾ:ਇਹ (ਦਿਲ ਦੀ ਪੁੱਛ ਅਤੇ ਤਮਅਨਾਨੀ) ਉਨ੍ਹਾਂ ਸ਼ੁਭਾ ਵਾਲੀਆਂ ਚੀਜ਼ਾਂ ਵਿੱਚ ਹੋਂਦੀ ਹੈ, ਜਿੱਥੇ ਲੋਕਾਂ ਨੂੰ ਕਿਸੇ ਪਾਸੇ ਦੀ ਪੂਰੀ ਤਸ਼ਖੀਸ ਮੌਜੂਦ ਨਹੀਂ ਹੁੰਦੀ।
ਪਰ ਜਿਹੜੀਆਂ ਚੀਜ਼ਾਂ ਸ਼ਰਅੀ ਤੌਰ 'ਤੇ ਸਾਫ਼ ਤੌਰ 'ਤੇ ਆਮਰ (ਹੁਕਮ ਦਿੱਤੀਆਂ) ਹਨ, ਜਿਨ੍ਹਾਂ ਵਿੱਚ ਉਲਟ ਦਲੀਲ ਨਹੀਂ, ਉਹ ਨੇਕੀ ਵਿੱਚੋਂ ਹਨ,ਅਤੇ ਜਿਹੜੀਆਂ ਚੀਜ਼ਾਂ ਸਾਫ਼ ਤੌਰ 'ਤੇ ਮਨਾਹੀ ਵਾਲੀਆਂ ਹਨ, ਉਹ ਗੁਨਾਹ ਹਨ।ਇਨ੍ਹਾਂ ਦੋਨੋ ਕਿਸਮਾਂ ਵਿੱਚ ਦਿਲ ਦੀ ਸਲਾਹ ਜਾਂ ਉਸ ਦੀ ਤਸੱਲੀ ਦੀ ਲੋੜ ਨਹੀਂ ਹੁੰਦੀ।
ਹਦੀਸ ਵਿੱਚ ਮੁਖਾਤਬ ਉਹ ਲੋਕ ਹਨ ਜਿਨ੍ਹਾਂ ਦੀ ਫ਼ਿਤਰਤ ਸਲੀਮ ਹੈ (ਸਾਹੀਮਨਸ਼ਾ ਤੇ ਕੁਦਰਤੀ ਤੌਰ 'ਤੇ ਸਾਫ਼ ਦਿਲ ਵਾਲੇ ਹਨ),ਨਾ ਕਿ ਉਹ ਲੋਕ ਜਿਨ੍ਹਾਂ ਦੇ ਦਿਲ ਉਲਟੇ ਹੋ ਚੁੱਕੇ ਹਨ — ਜੋ ਨਾ ਨੇਕੀ ਨੂੰ ਨੇਕੀ ਸਮਝਦੇ ਹਨ,ਨਾ ਬੁਰਾਈ ਤੋਂ ਨਫ਼ਰਤ ਕਰਦੇ ਹਨ,ਸਿਵਾਏ ਉਸ ਦੇ ਜੋ ਉਨ੍ਹਾਂ ਦੀ ਨਫ਼ਸਾਨੀ ਖ਼ਾਹਿਸ਼ਾਂ ਦੇ ਅਨੁਕੂਲ ਹੋਵੇ।
ਤੈਬੀ ਨੇ ਕਿਹਾ:ਕਿਹਾ ਗਿਆ ਹੈ ਕਿ ਹਦੀਸ ਵਿੱਚ "ਬਰ" (ਨੇਕੀ) ਨੂੰ ਕਈ ਮਾਨਿਆਂ ਵਿੱਚ ਵਿਆਖਿਆ ਕੀਤਾ ਗਿਆ ਹੈ: ਇੱਕ ਥਾਂ ਉਸ ਨੂੰ ਉਹ ਚੀਜ਼ ਕਿਹਾ ਗਿਆ ਜਿਸ 'ਤੇ ਨਫਸ ਤਸੱਲੀ ਮਹਿਸੂਸ ਕਰੇ ਅਤੇ ਦਿਲ ਨੂੰ ਇਤਮੀਨਾਨ ਹੋਵੇ।ਇੱਕ ਹੋਰ ਥਾਂ ਉਸ ਦੀ ਵਿਆਖਿਆ ਈਮਾਨ ਨਾਲ ਕੀਤੀ ਗਈ।ਕਿਸੇ ਹੋਰ ਜਗ੍ਹਾ ਉਹ ਚੀਜ਼ ਜਿਹੜੀ ਤੈਨੂੰ ਅੱਲਾਹ ਦੇ ਨੇੜੇ ਕਰੇ।ਅਤੇ ਇਥੇ ਇਸ ਦੀ ਤਸ਼ਰੀਹ ਹੁਸਨੁਲ ਖੁਲੁਕ (ਚੰਗੇ ਅਖਲਾਕ) ਨਾਲ ਕੀਤੀ ਗਈ ਹੈ।ਚੰਗੇ ਅਖਲਾਕ ਦੀ ਵਿਆਖਿਆ ਕੀਤੀ ਗਈ: ਤਕਲੀਫ਼ ਬਰਦਾਸ਼ਤ ਕਰਨਾ, ਘੁੱਸਾ ਘੱਟ ਕਰਨਾ, ਚਿਹਰਾ ਖਿੱਲਾ ਹੋਣਾ, ਮਿੱਠੀ ਗੱਲ ਕਰਨੀ —ਇਹ ਸਭ ਅਰਥ ਵਿੱਚ ਇਕ ਦੂਜੇ ਦੇ ਨੇੜਲੇ ਹਨ।