ਅੱਲਾਹ ਤਆਲਾ ਨੇ ਫਰਮਾਇਆ: "ਖਰਚ ਕਰ, ਏ ਆਦਮ ਦੇ ਪੁੱਤਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।

ਅੱਲਾਹ ਤਆਲਾ ਨੇ ਫਰਮਾਇਆ: "ਖਰਚ ਕਰ, ਏ ਆਦਮ ਦੇ ਪੁੱਤਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।

ਹਜ਼ਰਤ ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਅੱਲਾਹ ਤਆਲਾ ਨੇ ਫਰਮਾਇਆ: "ਖਰਚ ਕਰ, ਏ ਆਦਮ ਦੇ ਪੁੱਤਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।"

[صحيح] [متفق عليه]

الشرح

ਨਬੀ ਕਰੀਮ ﷺ ਇਤਤਲਾ ਦੇ ਰਹੇ ਹਨ ਕਿ ਅੱਲਾਹ ਤਬਾਰਕ ਵ ਤਆਲਾ ਨੇ ਫਰਮਾਇਆ: "ਐ ਆਦਮ ਦੇ ਪੁੱਤਰ! ਖਰਚ ਕਰ — ਚਾਹੇ ਜ਼ਰੂਰੀ ਖਰਚ ਹੋਵੇ ਜਾਂ ਨਫ਼ਲੀ (ਮੁਸਤਹੱਬ) — ਮੈਂ ਤੇਰੇ ਲਈ ਗੁੰਜਾਇਸ਼ ਪੈਦਾ ਕਰਾਂਗਾ, ਤੈਨੂੰ ਇਸਦਾ ਬਦਲਾ ਦਿਆਂਗਾ ਅਤੇ ਉਸ ਵਿੱਚ ਤੇਰੇ ਲਈ ਬਰਕਤ ਪੈਦਾ ਕਰਾਂਗਾ।"

فوائد الحديث

ਅੱਲਾਹ ਦੀ ਰਾਹ ਵਿੱਚ ਦਾਨ ਦੇਣ ਅਤੇ ਖਰਚ ਕਰਨ ਦੀ ਤਰਗੀਬ (ਹੌਸਲਾ ਅਫਜ਼ਾਈ)।

ਭਲਾਈ ਦੇ ਕੰਮਾਂ 'ਚ ਖਰਚ ਕਰਨਾ ਰਿਜ਼ਕ ਵਿੱਚ ਬਰਕਤ ਆਉਣ ਅਤੇ ਉਸ ਦੇ ਵਧਣ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇਕ ਹੈ, ਅਤੇ ਅੱਲਾਹ ਤਆਲਾ ਬੰਦੇ ਲਈ ਉਸ ਦੀ ਖਰਚ ਕੀਤੀ ਚੀਜ਼ ਦਾ ਬਦਲਾ ਦੇਂਦਾ ਹੈ।

ਇਹ ਹਦੀਸ ਉਹਨਾਂ ਹਦੀਸਾਂ ਵਿੱਚੋਂ ਹੈ ਜੋ ਨਬੀ ਕਰੀਮ ﷺ ਆਪਣੇ ਰੱਬ ਤਆਲਾ ਤੋਂ ਬਿਆਨ ਕਰਦੇ ਹਨ। ਇਸਨੂੰ ਹਦੀਸ ਕੁਦਸੀ ਜਾਂ ਇਲਾਹੀ ਹਦੀਸ ਆਖਿਆ ਜਾਂਦਾ ਹੈ। ਇਹ ਉਹ ਹੁੰਦੀ ਹੈ ਜਿਸ ਦੇ ਲਫ਼ਜ਼ ਅਤੇ ਮਤਲਬ ਦੋਵੇਂ ਅੱਲਾਹ ਵੱਲੋਂ ਹੁੰਦੇ ਹਨ, ਪਰ ਇਹ ਵਿੱਚ ਕੁਰਆਨ ਵਾਲੀਆਂ ਖਾਸੀਅਤਾਂ ਨਹੀਂ ਹੁੰਦੀਆਂ — ਜਿਵੇਂ ਕਿ ਉਸ ਦੀ ਤਿਲਾਵਤ ਨਾਲ ਇਬਾਦਤ ਹੋਣਾ, ਬਿਨਾ ਪਾਕੀ ਦੇ ਨਾ ਛੂਹਣਾ, ਚੁਣੌਤੀ ਦੇਣਾ, ਅਤੇ ਅਜਾਬ (ਇਲਾਹੀ ਮੋਜਜ਼ਾ) ਹੋਣਾ ਆਦਿ।

التصنيفات

Expenses, Voluntary Charity