ਜਿਸਨੇ ਕਿਸੇ ਮੁਆਹਦਾ (ਅਮਾਨ ਵਾਲੇ ਗੈਰ-ਮੁਸਲਿਮ) ਨੂੰ ਕਤਲ ਕਰ ਦਿੱਤਾ, ਉਹ ਜਨਤ ਦੀ ਖੁਸ਼ਬੂ ਤੱਕ ਨਹੀਂ ਸੁੰਘ ਸਕੇਗਾ, ਹਾਲਾਂਕਿ ਇਸ ਦੀ ਖੁਸ਼ਬੂ…

ਜਿਸਨੇ ਕਿਸੇ ਮੁਆਹਦਾ (ਅਮਾਨ ਵਾਲੇ ਗੈਰ-ਮੁਸਲਿਮ) ਨੂੰ ਕਤਲ ਕਰ ਦਿੱਤਾ, ਉਹ ਜਨਤ ਦੀ ਖੁਸ਼ਬੂ ਤੱਕ ਨਹੀਂ ਸੁੰਘ ਸਕੇਗਾ, ਹਾਲਾਂਕਿ ਇਸ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੋਂ ਮਹਿਸੂਸ ਕੀਤੀ ਜਾਂਦੀ ਹੈ।

ਅਬਦੁੱਲਾਹ ਇਬਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: «ਜਿਸਨੇ ਕਿਸੇ ਮੁਆਹਦਾ (ਅਮਾਨ ਵਾਲੇ ਗੈਰ-ਮੁਸਲਿਮ) ਨੂੰ ਕਤਲ ਕਰ ਦਿੱਤਾ, ਉਹ ਜਨਤ ਦੀ ਖੁਸ਼ਬੂ ਤੱਕ ਨਹੀਂ ਸੁੰਘ ਸਕੇਗਾ, ਹਾਲਾਂਕਿ ਇਸ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੋਂ ਮਹਿਸੂਸ ਕੀਤੀ ਜਾਂਦੀ ਹੈ।»

[صحيح] [رواه البخاري]

الشرح

ਨਬੀ ਕਰੀਮ ﷺ ਸਖ਼ਤ ਚੇਤਾਵਨੀ ਦਿੰਦੇ ਹਨ ਕਿ ਜਿਸਨੇ ਕਿਸੇ ਮੂਆਹਦ (ਇਹ ਉਹ ਕਾਫ਼ਿਰ ਹੈ ਜੋ ਕਿਸੇ ਅਹਦ ਜਾਂ ਅਮਾਨ ਦੇ ਨਾਲ ਇਸਲਾਮੀ ਦੇਸ਼ ਵਿੱਚ ਦਾਖ਼ਲ ਹੋਇਆ ਹੋਵੇ) ਨੂੰ ਕਤਲ ਕੀਤਾ, ਉਹ ਜੰਨਤ ਦੀ ਖੁਸ਼ਬੂ ਤੱਕ ਨਹੀਂ ਸੂੰਘੇਗਾ, ਹਾਲਾਂਕਿ ਇਸ ਦੀ ਖੁਸ਼ਬੂ ਚਾਲੀ ਸਾਲ ਦੀ ਮਸਾਫ਼ਤ ਤੋਂ ਆਉਂਦੀ ਹੈ।

فوائد الحديث

**ਕਾਫ਼ਿਰ ਮੁਆਹਦ, ਜ਼ਿਮਮੀ ਅਤੇ ਮੁਸਤਅਮਨ ਨੂੰ ਕਤਲ ਕਰਨਾ ਹਰਾਮ ਹੈ, ਅਤੇ ਇਹ ਗੁਨਾਹਾਂ ਵਿਚੋਂ ਇਕ ਵੱਡਾ ਗੁਨਾਹ ਹੈ।**

**ਮੁਆਹਦ**: ਉਹ ਕਾਫ਼ਿਰ ਜਿਸ ਨਾਲ ਅਹਦ ਲਿਆ ਗਿਆ ਹੋਵੇ ਅਤੇ ਜੋ ਆਪਣੇ ਦੇਸ਼ ਵਿੱਚ ਰਹਿੰਦਾ ਹੋਏ ਨਾਂ ਹੀ ਮੁਸਲਮਾਨਾਂ ਨਾਲ ਜੰਗ ਕਰਦਾ ਹੈ ਤੇ ਨਾਂ ਹੀ ਮੁਸਲਮਾਨ ਉਸ ਨਾਲ।

**ਜ਼ਿਮਮੀ**: ਉਹ ਕਾਫ਼ਿਰ ਜੋ ਮੁਸਲਮਾਨਾਂ ਦੇ ਦੇਸ਼ ਵਿੱਚ ਰਹਿੰਦਾ ਹੈ ਅਤੇ ਜਜ਼ੀਆ ਅਦਾ ਕਰਦਾ ਹੈ।

**ਮੁਸਤਅਮਨ**: ਉਹ ਵਿਅਕਤੀ ਜੋ ਕਿਸੇ ਮਿਆਦ ਤੱਕ ਅਮਾਨ ਅਤੇ ਇਜਾਜ਼ਤ ਲੈ ਕੇ ਮੁਸਲਮਾਨਾਂ ਦੇ ਦੇਸ਼ ਵਿੱਚ ਦਾਖ਼ਲ ਹੋਇਆ ਹੋਵੇ।

**ਗੈਰ-ਮੁਸਲਮਾਨਾਂ ਨਾਲ ਕੀਤੇ ਅਹਦਾਂ ਨਾਲ ਧੋਖਾ ਕਰਨ ਤੋਂ ਚੇਤਾਵਨੀ।**

التصنيفات

Rulings of Non-Muslims Living in Muslim Country