ਜਿਸਨੇ ਤਵੀਤ ਲਟਕਾਇਆ, ਉਸਨੇ ਸ਼ਿਰਕ ਕੀਤਾ।

ਜਿਸਨੇ ਤਵੀਤ ਲਟਕਾਇਆ, ਉਸਨੇ ਸ਼ਿਰਕ ਕੀਤਾ।

ਉਕਬਾ ਬਿਨ ਆਮਿਰ ਅਲ-ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਦੱਸ ਲੋਕਾਂ ਦਾ ਇੱਕ ਸਮੂਹ ਆਇਆ; ਉਨ੍ਹਾਂ ਵਿਚੋਂ ਨੌਂ ਨਾਲ ਆਪ ﷺ ਨੇ ਬੈਅਤ (ਵਫ਼ਾਦਾਰੀ ਦੀ ਸਹੁੰ) ਲਈ ਪਰ ਇੱਕ ਵਿਅਕਤੀ ਤੋਂ ਨਹੀਂ ਲਈ। ਸੋ ਉਨ੍ਹਾਂ ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਕੀ ਗੱਲ ਹੋ ਗਈ ਕਿ ਤੁਸੀਂ ਨੌਂ ਨਾਲ ਬੈਅਤ ਲੈ ਲਈ ਤੇ ਇੱਕ ਨੂੰ ਛੱਡ ਦਿੱਤਾ? ਆਪ ﷺ ਨੇ ਜਵਾਬ ਦਿੱਤਾ: "ਉਸ ਨੇ ਤਵੀਤ ਬੰਨ੍ਹਿਆ ਹੋਇਆ ਹੈ।" ਇਸ 'ਤੇ, ਉਸ ਵਿਅਕਤੀ ਨੇ ਆਪਣਾ ਹੱਥ ਪਾ ਕੇ ਉਸ ਨੂੰ ਕੱਟ ਦਿੱਤਾ। ਤਾਂ ਜਾ ਕੇ ਆਪ ﷺ ਨੇ ਉਸ ਤੋਂ ਬੈਅਤ ਲਈ ਤੇ ਫਰਮਾਇਆ: "ਜਿਸਨੇ ਤਵੀਤ ਲਟਕਾਇਆ, ਉਸਨੇ ਸ਼ਿਰਕ ਕੀਤਾ।"

[حسن] [رواه أحمد]

الشرح

ਅੱਲਾਹ ਦੇ ਨਬੀ ﷺ ਕੋਲ ਲੋਕਾਂ ਦਾ ਇੱਕ ਸਮੂਹ ਆਇਆ। ਕੁਲ ਦਸ ਲੋਕ ਸਨ। ਉਨ੍ਹਾਂ ਵਿੱਚੋਂ ਨੌਂ ਲੋਕਾਂ ਤੋਂ ਆਪ ﷺ ਨੇ ਇਸਲਾਮ ਦੀ ਅਗਿਆਕਰੀ ਤੇ ਵਫ਼ਾਦਾਰੀ ਦੀ ਬੈਅਤ (ਸੁੰਹ) ਲਈ ਅਤੇ ਇੱਕ ਨੂੰ ਛੱਡ ਦਿੱਤਾ। ਜਦੋਂ ਇਸ ਦਾ ਕਾਰਨ ਪੁੱਛਿਆ ਗਿਆ, ਤਾਂ ਆਪ ﷺ ਨੇ ਫਰਮਾਇਆ: ਉਸ ਨੇ ਤਵੀਤ ਬੰਨ੍ਹਿਆ ਹੋਇਆ ਹੈ। ਤਵੀਤ ਅਸਲ ਵਿੱਚ ਉਨ੍ਹਾਂ ਮਣਕੇ ਆਦਿ ਨੂੰ ਕਹਿੰਦੇ ਹਨ, ਜਿਨ੍ਹਾਂ ਨੂੰ ਬੁਰੀ ਨਜ਼ਰ ਜਾਂ ਨੁਕਸਾਨ ਤੋਂ ਬਚਣ ਲਈ ਬੰਨ੍ਹਿਆ ਜਾਂ ਲਟਕਾਇਆ ਜਾਂਦਾ ਹੈ। ਤਾਂ ਉਸ ਵਿਅਕਤੀ ਨੇ ਤਵੀਤ ਦੀ ਥਾਂ 'ਤੇ ਆਪਣਾ ਹੱਥ ਪਾਇਆ ਅਤੇ ਉਸ ਨੂੰ ਕੱਟ ਕੇ ਸੁੱਟ ਦਿੱਤਾ। ਫੇਰ ਉਸਤੋਂ ਬਾਅਦ ਨਬੀ ﷺ ਨੇ ਉਸ ਕੋਲੋਂ ਬੈਅਤ ਲਈ ਅਤੇ ਤਵੀਤ ਆਦਿ ਤੋਂ ਸਾਵਧਾਨ ਕਰਦੇ ਹੋਏ ਅਤੇ ਉਸ ਬਾਰੇ ਹੁਕਮ ਦੱਸਦੇ ਹੋਏ ਫਰਮਾਇਆ: “ਜਿਸਨੇ ਵੀ ਤਵੀਤ ਲਟਕਾਇਆ, ਉਸਨੇ ਸ਼ਿਰਕ ਕੀਤਾ।”

فوائد الحديث

ਜੋ ਗ਼ੈਰੁੱਲਾਹ (ਅੱਲਾਹ ਤੋਂ ਇਲਾਵਾ ਕਿਸੇ ਹੋਰ) 'ਤੇ ਭਰੋਸਾ ਕਰੇਗਾ, ਅੱਲਾਹ ਉਸ ਦੇ ਨਾਲ ਉਸ ਦੇ ਇਰਾਦੇ (ਇੱਛਾ) ਦੇ ਵਿਰੁੱਧ ਮਾਮਲਾ ਕਰੇਗਾ।

ਇਹ ਅਕੀਦਾ (ਵਿਸ਼ਵਾਸ) ਰੱਖਣਾ ਕਿ ਤਵੀਤ ਲਟਕਾਉਣਾ ਨੁਕਸਾਨ ਤੇ ਬੁਰੀ ਨਜ਼ਰ ਤੋਂ ਬਚਣ ਦਾ ਸਬੱਬ (ਸਾਧਨ) ਹੈ, ਛੋਟਾ ਸ਼ਿਰਕ (ਸ਼ਿਰਕ-ਏ-ਅਸਗ਼ਰ) ਹੈ। ਜਦੋਂ ਕਿ ਉਸਨੂੰ ਆਪਣੇ ਆਪ ਵਿੱਚ ਲਾਭ ਪਹੁੰਚਾਉਣ ਦੇ ਯੋਗ ਮੰਨਣਾ ਵੱਡਾ ਸ਼ਿਰਕ (ਸ਼ਿਰਕ-ਏ-ਅਕਬਰ) ਹੈ।

التصنيفات

Oneness of Allah's Worship