ਮੇਰੀ ਤਰਫੋਂ ਪਹੁੰਚਾਓ ਚਾਹੇ ਇੱਕ ਆਯਤ ਹੀ ਹੋਵੇ, ਅਤੇ ਬਨੀ ਇਸਰਾਈਲ ਬਾਰੇ ਕਹਾਣੀਆਂ ਬਿਆਨ ਕਰੋ — ਇਸ ਵਿੱਚ ਕੋਈ ਹਰਜ ਨਹੀਂ — ਪਰ ਜੋ ਵਿਅਕਤੀ…

ਮੇਰੀ ਤਰਫੋਂ ਪਹੁੰਚਾਓ ਚਾਹੇ ਇੱਕ ਆਯਤ ਹੀ ਹੋਵੇ, ਅਤੇ ਬਨੀ ਇਸਰਾਈਲ ਬਾਰੇ ਕਹਾਣੀਆਂ ਬਿਆਨ ਕਰੋ — ਇਸ ਵਿੱਚ ਕੋਈ ਹਰਜ ਨਹੀਂ — ਪਰ ਜੋ ਵਿਅਕਤੀ ਮੇਰੇ ਉੱਤੇ ਜਾਣ ਬੁੱਝ ਕੇ ਝੂਠ ਬੋਲਦਾ ਹੈ, ਉਹ ਆਪਣੀ ਥਾਂ ਅੱਗ ਵਿੱਚ ਬਣਾਏ।

ਅਬਦੁੱਲਾਹ ਇਬਨਿ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਮੇਰੀ ਤਰਫੋਂ ਪਹੁੰਚਾਓ ਚਾਹੇ ਇੱਕ ਆਯਤ ਹੀ ਹੋਵੇ, ਅਤੇ ਬਨੀ ਇਸਰਾਈਲ ਬਾਰੇ ਕਹਾਣੀਆਂ ਬਿਆਨ ਕਰੋ — ਇਸ ਵਿੱਚ ਕੋਈ ਹਰਜ ਨਹੀਂ — ਪਰ ਜੋ ਵਿਅਕਤੀ ਮੇਰੇ ਉੱਤੇ ਜਾਣ ਬੁੱਝ ਕੇ ਝੂਠ ਬੋਲਦਾ ਹੈ, ਉਹ ਆਪਣੀ ਥਾਂ ਅੱਗ ਵਿੱਚ ਬਣਾਏ।"

[صحيح] [رواه البخاري]

الشرح

ਨਬੀ ਕਰੀਮ ﷺ ਇਨ੍ਹਾਂ ਲਫ਼ਜ਼ਾਂ ਰਾਹੀਂ ਇਹ ਹੁਕਮ ਦਿੰਦੇ ਹਨ ਕਿ ਉਨ੍ਹਾਂ ਤੋਂ ਵਿਦਿਆ (ਦਿਨੀ ਇਲਮ) ਅੱਗੇ ਪਹੁੰਚਾਈ ਜਾਵੇ — ਚਾਹੇ ਉਹ ਕਿਤਾਬ (ਕੁਰਆਨ) ਤੋਂ ਹੋਵੇ ਜਾਂ ਸੁੰਨਤ (ਹਦੀਸ) ਤੋਂ। ਫਿਰ ਨਬੀ ﷺ ਨੇ ਬਤਾਇਆ ਕਿ ਬਨੀ ਇਸਰਾਈਲ ਦੀਆਂ ਘਟਨਾਵਾਂ ਬਾਰੇ ਬਿਆਨ ਕਰਨ ਵਿੱਚ ਕੋਈ ਹਰਜ ਨਹੀਂ, ਜਦ ਤੱਕ ਉਹ ਸਾਡੀ ਸ਼ਰੀਅਤ ਦੇ ਖਿਲਾਫ ਨਾ ਹੋਣ। ਫਿਰ ਨਬੀ ﷺ ਨੇ ਆਪਣੇ ਉੱਤੇ ਝੂਠ ਬੋਲਣ ਤੋਂ ਡਰਾਇਆ, ਅਤੇ ਫਰਮਾਇਆ ਕਿ ਜੋ ਕੋਈ ਜਾਣ-ਬੁੱਝ ਕੇ ਉਨ੍ਹਾਂ ਉੱਤੇ ਝੂਠ ਬੋਲੇ, ਉਹ ਆਪਣੇ ਲਈ ਅੱਗ ਵਿੱਚ ਥਾਂ ਤੈਅ ਕਰ ਲਵੇ।

فوائد الحديث

ਅੱਲਾਹ ਦੀ ਸ਼ਰੀਅਤ ਨੂੰ ਪਹੁੰਚਾਉਣ ਦੀ ਤਰਗੀਬ (ਹੌਸਲਾ ਅਫਜ਼ਾਈ) ਹੈ, ਅਤੇ ਬੰਦੇ ਉੱਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਜੋ ਕੁਝ ਯਾਦ ਕੀਤਾ ਹੋਵੇ ਅਤੇ ਸਮਝਿਆ ਹੋਵੇ, ਭਾਵੇਂ ਥੋੜ੍ਹਾ ਹੀ ਕਿਉਂ ਨਾ ਹੋਵੇ, ਉਹ ਅੱਗੇ ਪਹੁੰਚਾਏ।

ਸ਼ਰਈ ਇਲਮ ਹਾਸਲ ਕਰਨਾ ਜ਼ਰੂਰੀ ਹੈ, ਤਾਂ ਜੋ ਬੰਦਾ ਅੱਲਾਹ ਦੀ ਇਬਾਦਤ ਸਹੀ ਤਰੀਕੇ ਨਾਲ ਕਰ ਸਕੇ ਅਤੇ ਉਸ ਦੀ ਸ਼ਰੀਅਤ ਨੂੰ ਦੁਰੁਸਤ ਅੰਦਾਜ਼ ਵਿੱਚ ਅੱਗੇ ਪਹੁੰਚਾ ਸਕੇ।

ਕਿਸੇ ਵੀ ਹਦੀਸ ਨੂੰ ਅੱਗੇ ਪਹੁੰਚਾਣ ਜਾਂ ਫੈਲਾਉਣ ਤੋਂ ਪਹਿਲਾਂ ਉਸ ਦੀ ਸਹੀਅਤ ਦੀ ਜਾਂਚ ਕਰਨਾ ਜ਼ਰੂਰੀ ਹੈ, ਤਾਂ ਜੋ ਇਸ ਸਖ਼ਤ ਚੇਤਾਵਨੀ ਵਾਲੇ ਅਜ਼ਾਬ ਵਿੱਚ ਪੈਣ ਤੋਂ ਬਚਿਆ ਜਾ ਸਕੇ।

ਗੱਲ ਕਰਨ ਵਿੱਚ ਸਚਾਈ ਅਤੇ ਹਦੀਸ ਬਿਆਨ ਕਰਨ ਵਿੱਚ ਏਤਿਆਤ ਦੀ ਤਾਕੀਦ ਕੀਤੀ ਗਈ ਹੈ, ਤਾਂ ਜੋ ਬੰਦਾ ਝੂਠ ਵਿੱਚ ਨਾ ਪੈ ਜਾਏ, ਖ਼ਾਸ ਕਰਕੇ ਅੱਲਾਹ ਅਜ਼ਜ਼ਾ ਵਜੱਲ ਦੀ ਸ਼ਰੀਅਤ ਸੰਬੰਧੀ।

التصنيفات

Significance and Status of the Sunnah, Ruling of Calling to Allah