ਨਾ (ਪਹਿਲਾਂ) ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਇਜ਼ ਹੈ ਅਤੇ ਨਾ ਹੀ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਜਾਇਜ਼ ਹੈ।”

ਨਾ (ਪਹਿਲਾਂ) ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਇਜ਼ ਹੈ ਅਤੇ ਨਾ ਹੀ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਜਾਇਜ਼ ਹੈ।”

ਅਬੁ ਸਈਦ ਸਾਅਦ ਬਿਨ ਮਾਲਿਕ ਬਿਨ ਸਿਨਾਨ ਅਲ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਨਾ (ਪਹਿਲਾਂ) ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਇਜ਼ ਹੈ ਅਤੇ ਨਾ ਹੀ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਜਾਇਜ਼ ਹੈ।”

[حسن] [رواه ابن ماجه والدارقطني وغيرهما مسندًا]

الشرح

ਨਬੀ ﷺ ਦੱਸ ਰਹੇ ਹਨ ਕਿ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਜ਼ਰੂਰੀ ਹੈ। ਨਾ ਤਾਂ ਆਪਣੇ ਆਪ ਨੂੰ ਦੁੱਖ ਦੇਣਾ ਜਾਇਜ਼ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਦੁੱਖ ਦੇਣਾ ਜਾਇਜ਼ ਹੈ। ਦੋਵੇਂ ਹੀ ਕੰਮ ਨਾਜਾਇਜ਼ (ਗਲਤ) ਕੰਮ ਹਨ। ਕਿਸੇ ਦੇ ਪਹੁੰਚਾਏ ਨੁਕਸਾਨ ਦੇ ਬਦਲੇ ਵਿੱਚ ਉਸਨੂੰ ਨੁਕਸਾਨ ਪਹੁੰਚਾਉਣਾ ਵੀ ਜਾਇਜ਼ ਨਹੀਂ ਹੈ। ਕਿਉਂਕਿ ਨੁਕਸਾਨ ਦੇ ਬਦਲੇ ਨੁਕਸਾਨ ਨਹੀਂ ਦਿੱਤਾ ਜਾ ਸਕਦਾ ਸਿਵਾਏ ਕਿਸਾਸ (ਓਨਾ ਹੀ ਨੁਕਸਾਨ ਦੇਣਾ ਜਿੰਨਾ ਖੁਦ ਨੂੰ ਮਿਲਿਆ ਹੋਵੇ।) ਅਤੇ ਇਹ ਵੀ ਉਸ ਸਮੇਂ ਜਾਇਜ਼ ਹੈ ਜਦੋਂ ਜ਼ੁਲਮ ਨਾ ਕੀਤਾ ਜਾਵੇ।

فوائد الحديث

ਜਿੰਨਾ ਨੁਕਸਾਨ ਪਹੁੰਚਿਆ ਹੋਵੇ ਉਸ ਤੋਂ ਵੱਧ ਨੁਕਸਾਨ ਪਹੁੰਚਾਉਣਾ ਜਾਇਜ਼ ਨਹੀਂ ਹੈ।

ਅੱਲਾਹ ਨੇ ਆਪਣੇ ਬੰਦਿਆਂ ਨੂੰ ਕਦੇ ਵੀ ਕਿਸੇ ਇਹੋ ਜਿਹੇ ਕੰਮ ਕਰਨ ਦਾ ਹੁਕਮ ਨਹੀਂ ਦਿੱਤਾ ਜੋ ਉਨ੍ਹਾਂ ਲਈ ਨੁਕਸਾਨਦਾਇਕ ਹੋਵੇ।

ਇਹ ਹਦੀਸ ਨੁਕਸਾਨ ਪਹੁੰਚਾਉਣ ਦੀ ਮਨਾਹੀ (ਹਰਾਮ ਹੋਣ) ਬਾਰੇ ਇੱਕ ਸਿਧਾਂਤ ਦੀ ਹੈਸੀਅਤ ਰੱਖਦੀ ਹੈ। ਨੁਕਸਾਨ ਭਾਵੇਂ ਬੋਲ ਕੇ ਦਿੱਤਾ ਜਾਵੇ, ਕੋਈ ਕੰਮ ਕਰ ਕੇ ਦਿੱਤਾ ਜਾਵੇ ਜਾਂ ਛੱਡ ਕੇ ਦਿੱਤਾ ਜਾਵੇ।

ਸ਼ਰੀਅਤ ਦਾ ਇੱਕ ਅਸੂਲ ਹੈ ਕਿ "ਨੁਕਸਾਨ ਦੂਰ ਕਰ ਦਿੱਤਾ ਜਾਂਦਾ ਹੈ।" ਇਸ ਲਈ ਸ਼ਰੀਅਤ ਨੁਕਸਾਨ ਨੂੰ ਕਬੂਲ ਨਹੀਂ ਕਰਦੀ ਬਲਕਿ ਉਸਨੂੰ ਖਤਮ ਕਰਦੀ ਹੈ।

التصنيفات

Juristic and Usooli (Juristic Priciples) Rules