ਸਿਲਾ ਰਹਮੀ ਕਰਨ ਵਾਲਾ (ਰਿਸ਼ਤਾ ਜੋੜਨ ਵਾਲਾ) ਉਹ ਨਹੀਂ ਜੋ ਸਿਰਫ਼ ਬਦਲੇ ਵਿੱਚ ਰਿਸ਼ਤਾ ਜੋੜੇ, ਸਗੋਂ ਉਹ ਹੈ ਕਿ ਜਦੋਂ ਉਸ ਨਾਲ ਰਿਸ਼ਤਾ ਤੋੜਿਆ…

ਸਿਲਾ ਰਹਮੀ ਕਰਨ ਵਾਲਾ (ਰਿਸ਼ਤਾ ਜੋੜਨ ਵਾਲਾ) ਉਹ ਨਹੀਂ ਜੋ ਸਿਰਫ਼ ਬਦਲੇ ਵਿੱਚ ਰਿਸ਼ਤਾ ਜੋੜੇ, ਸਗੋਂ ਉਹ ਹੈ ਕਿ ਜਦੋਂ ਉਸ ਨਾਲ ਰਿਸ਼ਤਾ ਤੋੜਿਆ ਜਾਵੇ ਤਾਂ ਵੀ ਉਸਨੂੰ ਜੋੜੇ।

ਅਬਦੁੱਲਾਹ ਇਬਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਸਿਲਾ ਰਹਮੀ ਕਰਨ ਵਾਲਾ (ਰਿਸ਼ਤਾ ਜੋੜਨ ਵਾਲਾ) ਉਹ ਨਹੀਂ ਜੋ ਸਿਰਫ਼ ਬਦਲੇ ਵਿੱਚ ਰਿਸ਼ਤਾ ਜੋੜੇ, ਸਗੋਂ ਉਹ ਹੈ ਕਿ ਜਦੋਂ ਉਸ ਨਾਲ ਰਿਸ਼ਤਾ ਤੋੜਿਆ ਜਾਵੇ ਤਾਂ ਵੀ ਉਸਨੂੰ ਜੋੜੇ।"

[صحيح] [رواه البخاري]

الشرح

ਨਬੀ ﷺ ਦੱਸਦੇ ਹਨ: ਰਿਸ਼ਤੇਦਾਰਾਂ ਨਾਲ ਅਸਲ ਵਿੱਚ ਸਿਲਾ ਰਹਮੀ ਕਰਨ ਵਾਲਾ ਅਤੇ ਉਨ੍ਹਾਂ ਨਾਲ ਨੇਕੀ ਕਰਨ ਵਾਲਾ ਵਿਅਕਤੀ ਉਹ ਨਹੀਂ ਜੋ ਭਲਾਈ ਮਿਲਣ ਦੇ ਬਦਲੇ ਵਿੱਚ ਹੀ ਭਲਾਈ ਕਰੇ। ਸਗੋਂ ਅਸਲ ਵਿੱਚ ਸਿਲਾ ਰਹਮੀ ਕਰਨ ਵਾਲਾ ਉਹ ਹੈ ਕਿ ਜਦੋਂ ਉਸਦੇ ਰਿਸ਼ਤੇਦਾਰ ਉਸ ਨਾਲ ਰਿਸ਼ਤਾ ਤੋੜਣ, ਤਾਂ ਵੀ ਉਨ੍ਹਾਂ ਨਾਲ ਰਿਸ਼ਤਾ ਜੋੜਕੇ ਰੱਖੇ ਅਤੇ ਉਨ੍ਹਾਂ ਦੇ ਬੁਰੇ ਸਲੂਕ ਕਰਨ 'ਤੇ ਵੀ ਉਨ੍ਹਾਂ ਨੂੰ ਭਲਾਈ ਨਾਲ ਹੀ ਜਵਾਬ ਦੇਵੇ।

فوائد الحديث

ਸ਼ਰੀਅਤ ਦੇ ਮੁਤਾਬਕ ਅਸਲ ਵਿੱਚ ਰਿਸ਼ਤੇ-ਨਾਤੇ ਨਿਭਾਉਣਾ (ਸਿਲਾ ਰਹਮੀ ਕਰਨਾ) ਇਹ ਹੈ ਕਿ ਜੋ ਰਿਸ਼ਤਾ ਤੋੜੇ ਉਸ ਨਾਲ ਰਿਸ਼ਤਾ ਜੋੜਿਆ ਜਾਵੇ; ਜੋ ਜ਼ੁਲਮ ਕਰੇ ਉਸਨੂੰ ਮਾਫ਼ ਕੀਤਾ ਜਾਵੇ; ਅਤੇ ਨਾ ਦੇਣ ਵਾਲੇ ਨੂੰ ਦਿੱਤਾ ਜਾਵੇ। ਭਲਾਈ ਦੇ ਬਦਲੇ ਭਲਾਈ ਕਰਨ ਵਿੱਚ ਸਿਲਾ ਰਹਮੀ ਨਹੀਂ ਹੁੰਦੀ।

ਸਿਲਾ ਰਹਮੀ (ਰਿਸ਼ਤੇਦਾਰੀਆਂ ਨਿਭਾਉਣ) ਵਿੱਚ ਜੋ-ਜੋ ਚੰਗਾਈਆਂ ਹੋ ਸਕਦੀਆਂ ਹਨ, ਜਿਵੇਂ ਕਿ ਪੈਸੇ ਨਾਲ ਮਦਦ ਕਰਨੀ, ਦੁਆ ਕਰਨੀ, ਚੰਗੇ ਕੰਮਾਂ ਵੱਲ ਬੁਲਾਉਣਾ ਅਤੇ ਬੁਰਾਈਆਂ ਤੋਂ ਰੋਕਣਾ ਆਦਿ ਸ਼ਾਮਲ ਹਨ।

التصنيفات

Muslim Society