ਇੱਕ ਆਦਮੀ ਨੇ ਨਬੀ ﷺ ਕੋਲ ਆ ਕੇ ਕਿਸੇ ਮਾਮਲੇ ‘ਤੇ ਗੱਲ ਕੀਤੀ, ਤੇ ਕਿਹਾ: "ਮਾਸ਼ਾ ਅੱਲਾਹ ਅਤੇ ਤੁਸੀਂ ਚਾਹੋ।" ਨਬੀ ﷺ ਨੇ ਫਿਰ ਕਿਹਾ:"ਕੀ ਤੂੰ ਮੈਨੂੰ…

ਇੱਕ ਆਦਮੀ ਨੇ ਨਬੀ ﷺ ਕੋਲ ਆ ਕੇ ਕਿਸੇ ਮਾਮਲੇ ‘ਤੇ ਗੱਲ ਕੀਤੀ, ਤੇ ਕਿਹਾ: "ਮਾਸ਼ਾ ਅੱਲਾਹ ਅਤੇ ਤੁਸੀਂ ਚਾਹੋ।" ਨਬੀ ﷺ ਨੇ ਫਿਰ ਕਿਹਾ:"ਕੀ ਤੂੰ ਮੈਨੂੰ ਅੱਲਾਹ ਦਾ ਸਾਥੀ ਬਣਾ ਰਿਹਾ ਹੈ? ਕਹੋ: 'ਮਾਸ਼ਾ ਅੱਲਾਹ ਸਿਰਫ਼ ਇੱਕ ਹੈ।'

ਹਜ਼ਰਤ ਇਬਨ ਅੱਬਾਸ ਰਜ਼ੀ ਅੱਲਾਹੁ ਅਨਹੁਮਾ ਬਿਆਨ ਕਰਦੇ ਹਨ ਇੱਕ ਆਦਮੀ ਨੇ ਨਬੀ ﷺ ਕੋਲ ਆ ਕੇ ਕਿਸੇ ਮਾਮਲੇ ‘ਤੇ ਗੱਲ ਕੀਤੀ, ਤੇ ਕਿਹਾ: "ਮਾਸ਼ਾ ਅੱਲਾਹ ਅਤੇ ਤੁਸੀਂ ਚਾਹੋ।" ਨਬੀ ﷺ ਨੇ ਫਿਰ ਕਿਹਾ:"ਕੀ ਤੂੰ ਮੈਨੂੰ ਅੱਲਾਹ ਦਾ ਸਾਥੀ ਬਣਾ ਰਿਹਾ ਹੈ? ਕਹੋ: 'ਮਾਸ਼ਾ ਅੱਲਾਹ ਸਿਰਫ਼ ਇੱਕ ਹੈ।'"

[إسناده حسن] [رواه ابن ماجه والنسائي في الكبرى وأحمد]

الشرح

ਇੱਕ ਆਦਮੀ ਨਬੀ ﷺ ਕੋਲ ਆਇਆ ਅਤੇ ਆਪਣੇ ਮਾਮਲੇ ਬਾਰੇ ਗੱਲ ਕੀਤੀ, ਫਿਰ ਕਿਹਾ: "ਮਾਸ਼ਾ ਅੱਲਾਹ ਅਤੇ ਤੁਸੀਂ ਚਾਹੋ।" ਨਬੀ ﷺ ਨੇ ਉਸ ਦੀ ਇਸ ਗੱਲ ਨੂੰ ਨਕਾਰਿਆ ਅਤੇ ਦੱਸਿਆ ਕਿ ਮਾਸ਼ਾ ਅੱਲਾਹ (ਅੱਲਾਹ ਦੀ ਮਰਜ਼ੀ) ਦੇ ਨਾਲ ਮਸ਼ੀਅਤ (ਮਰਜ਼ੀ) ਨੂੰ "ਵਾਵ" ਨਾਲ ਜੋੜਨਾ ਛੋਟਾ ਸ਼ਿਰਕ ਹੈ, ਜੋ ਮੁਸਲਮਾਨ ਲਈ ਕਹਿਣਾ ਠੀਕ ਨਹੀਂ। ਫਿਰ ਨਬੀ ﷺ ਨੇ ਉਸ ਨੂੰ ਸਹੀ ਕਹਿਣ ਦਾ ਤਰੀਕਾ ਦੱਸਿਆ: "ਮਾਸ਼ਾ ਅੱਲਾਹ਼ ਵਾਹਦਾ," ਜਿਸ ਵਿੱਚ ਸਿਰਫ਼ ਅੱਲਾਹ ਦੀ ਮਰਜ਼ੀ ਨੂੰ ਹੀ ਇਕੱਲਾ ਮੰਨਿਆ ਜਾਂਦਾ ਹੈ, ਤੇ ਕਿਸੇ ਹੋਰ ਦੀ ਮਰਜ਼ੀ ਨੂੰ ਕਿਸੇ ਵੀ ਤਰੀਕੇ ਨਾਲ ਜੋੜਿਆ ਨਹੀਂ ਜਾਂਦਾ।

فوائد الحديث

"ਮਾਸ਼ਾ ਅੱਲਾਹ਼ ਅਤੇ ਤੁਸੀਂ ਚਾਹੋ" ਜਿਹੇ ਜੁਮਲੇ, ਜਿੰਨ੍ਹਾਂ ਵਿੱਚ ਬੰਦਿਆਂ ਦੀ ਮਰਜ਼ੀ ਨੂੰ ਅੱਲਾਹ ਦੀ ਮਰਜ਼ੀ ਨਾਲ "ਵਾਵ" ਨਾਲ ਜੋੜਿਆ ਜਾਂਦਾ ਹੈ, ਇਸ ਤਰ੍ਹਾਂ ਦੇ ਬੋਲਣ ਤੋਂ ਮਨਾਂ ਕੀਤਾ ਗਿਆ ਹੈ ਕਿਉਂਕਿ ਇਹ ਛੋਟਾ ਸ਼ਿਰਕ ਹੈ।

ਮੰਨੁੱਖੀ ਬੁਰਾਈਆਂ ਨੂੰ ਨਕਾਰਨਾ ਜ਼ਰੂਰੀ ਹੈ।

ਰਸੂਲੁੱਲਾਹ ﷺ ਨੇ ਤੌਹੀਦ ਦੀ ਹਿਫਾਜ਼ਤ ਕੀਤੀ ਅਤੇ ਸ਼ਿਰਕ ਵੱਲ ਲੈ ਜਾਣ ਵਾਲੇ ਸਾਰੇ ਰਾਹਾਂ ਨੂੰ ਬੰਦ ਕਰ ਦਿੱਤਾ।

ਬੁਰਾਈ ਨੂੰ ਨਕਾਰਦੇ ਸਮੇਂ, ਨਬੀ ﷺ ਦੀ ਤਰ੍ਹਾਂ, ਸਹੀ ਅਤੇ ਜਾਇਜ਼ ਵਿਕਲਪ ਦੱਸਣਾ ਚੰਗਾ ਹੁੰਦਾ ਹੈ ਤਾਂ ਜੋ ਮਨੁੱਖ ਨੂੰ ਸਹੀ ਰਾਹ ਤੇ ਲਿਆਂਦਾ ਜਾ ਸਕੇ।

ਇਸ ਹਦੀਸ ਵਿੱਚ ਨਬੀ ﷺ ਦੇ ਕਹਿਣ «ਮਾਸ਼ਾ ਅੱਲਾਹ਼ ਵਾਹਦਾ» ਅਤੇ ਦੂਜੇ ਹਦੀਸ ਵਿੱਚ ਕਹਿਣ «ਕਹੋ: ਮਾਸ਼ਾ ਅੱਲਾਹ਼ ਫਿਰ ਤੁਸੀਂ ਚਾਹੋ» ਨੂੰ ਮਿਲਾ ਕੇ ਸਮਝਿਆ ਜਾ ਸਕਦਾ ਹੈ ਕਿ ਬੰਦਿਆਂ ਲਈ «ਮਾਸ਼ਾ ਅੱਲਾਹ਼ ਫਿਰ ਤੁਸੀਂ ਚਾਹੋ» ਕਹਿਣਾ ਜਾਇਜ਼ ਹੈ, ਪਰ «ਮਾਸ਼ਾ ਅੱਲਾਹ਼ ਵਾਹਦਾ» ਕਹਿਣਾ ਵਧੀਆ ਅਤੇ ਫ਼ਜ਼ੀਲਤ ਵਾਲਾ ਹੈ।

ਤੁਸੀਂ ਕਹਿ ਸਕਦੇ ਹੋ: «ਮਾਸ਼ਾ ਅੱਲਾਹ ਫਿਰ ਤੁਸੀਂ ਚਾਹੋ», ਪਰ ਸਭ ਤੋਂ ਵਧੀਆ ਹੈ ਕਹਿਣਾ: «ਮਾਸ਼ਾ ਅੱਲਾਹ ਵਾਹਦਾ»।

التصنيفات

Oneness of Allah's Worship