ਜਿਬਰਾਈਲ (ਅ.) ਮੈਨੂੰ ਪੜੋਸੀ (ਦੇ ਹੱਕਾਂ) ਬਾਰੇ ਇੰਨੀ ਜ਼ਿਆਦਾ ਨਸੀਹਤ ਕਰਦੇ ਰਹੇ, ਕਿ ਮੈਨੂੰ ਲੱਗਣ ਲੱਗਾ ਕਿ ਉਹ ਪੜੋਸੀ ਨੂੰ ਵਾਰਿਸ ਬਣਾ…

ਜਿਬਰਾਈਲ (ਅ.) ਮੈਨੂੰ ਪੜੋਸੀ (ਦੇ ਹੱਕਾਂ) ਬਾਰੇ ਇੰਨੀ ਜ਼ਿਆਦਾ ਨਸੀਹਤ ਕਰਦੇ ਰਹੇ, ਕਿ ਮੈਨੂੰ ਲੱਗਣ ਲੱਗਾ ਕਿ ਉਹ ਪੜੋਸੀ ਨੂੰ ਵਾਰਿਸ ਬਣਾ ਦੇਣਗੇ।

ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਬਰਾਈਲ (ਅ.) ਮੈਨੂੰ ਪੜੋਸੀ (ਦੇ ਹੱਕਾਂ) ਬਾਰੇ ਇੰਨੀ ਜ਼ਿਆਦਾ ਨਸੀਹਤ ਕਰਦੇ ਰਹੇ, ਕਿ ਮੈਨੂੰ ਲੱਗਣ ਲੱਗਾ ਕਿ ਉਹ ਪੜੋਸੀ ਨੂੰ ਵਾਰਿਸ ਬਣਾ ਦੇਣਗੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਬਰਾਈਲ (ਅ.) ਆਪ ਨੂੰ ਪੜੋਸੀ — ਭਾਵੇਂ ਉਹ ਮੁਸਲਮਾਨ ਹੋਵੇ ਜਾਂ ਗੈਰ ਮੁਸਲਮਾਨ, ਰਿਸ਼ਤੇਦਾਰ ਹੋਵੇ ਜਾਂ ਗੈਰ ਰਿਸ਼ਤੇਦਾਰ— ਦਾ ਧਿਆਨ ਰੱਖਦੇ ਹੋਏ ਉਸ ਦੇ ਹੱਕਾਂ ਨੂੰ ਪੂਰਾ ਕਰਨ, ਉਸਨੂੰ ਤਕਲੀਫ ਨਾ ਦੇਣ, ਉਸ ਨਾਲ ਚੰਗਾ ਵਿਹਾਰ ਕਰਨ ਅਤੇ ਉਸ ਵੱਲੋਂ ਦਿੱਤੀ ਜਾਣ ਵਾਲੀ ਤਕਲੀਫ਼ ਉੱਤੇ ਸਬਰ ਕਰਨ ਦਾ ਹੁਕਮ ਇਸ ਪ੍ਰਕਾਰ ਵਾਰ-ਵਾਰ ਦਿੰਦੇ ਰਹੇ ਕਿ ਆਪ ﷺ ਨੂੰ ਇੰਨੀ ਜ਼ਿਆਦਾ ਨਸੀਹਤ ਮਿਲਣ 'ਤੇ ਇਹ ਲੱਗਣ ਲੱਗਾ ਕਿ ਆਪ ﷺ 'ਤੇ ਅਜਿਹੀ ਵਹੀ (ਰੱਬੀ ਬਾਣੀ) ਉੱਤਰਨ ਵਾਲੀ ਹੈ ਜਿਸ ਵਿੱਚ ਮ੍ਰਿਤਕ ਦੇ ਛੱਡੇ ਹੋਏ ਮਾਲ ਵਿੱਚ ਪੜੋਸੀ ਨੂੰ ਵੀ ਹਿੱਸੇਦਾਰ ਬਣਾਉਣ ਦੀ ਗੱਲ ਹੋਵੇਗੀ।

فوائد الحديث

ਪੜੋਸੀ ਦੇ ਹੱਕਾਂ ਦੀ ਅਹਿਮੀਅਤ (ਮਹੱਤਵ) ਅਤੇ ਇਨ੍ਹਾਂ ਦਾ ਧਿਆਨ ਰੱਖਣਾ ਸਾਡੇ 'ਤੇ ਵਾਜਿਬ (ਲਾਜ਼ਮੀ) ਹੈ।

ਪੜੋਸੀ ਦੇ ਹੱਕ ਦੀ ਨਸੀਹਤ ਦੇ ਨਾਲ ਵਸੀਅਤ ਨੂੰ ਜੋੜਨਾ ਇਹ ਦਰਸਾਉਂਦਾ ਹੈ ਕਿ ਉਸਦਾ ਸਤਿਕਾਰ ਕੀਤਾ ਜਾਵੇ, ਉਸ ਨਾਲ ਦੋਸਤੀ ਅਤੇ ਭਲਾਈ ਕੀਤੀ ਜਾਵੇ, ਉਸ ਦੀ ਮਦਦ ਕੀਤੀ ਜਾਵੇ, ਉਸਨੂੰ ਬੁਰਾਈ ਤੋਂ ਬਚਾਇਆ ਜਾਵੇ, ਬਿਮਾਰ ਹੋਣ 'ਤੇ ਉਸ ਦਾ ਹਾਲ ਪੁੱਛਿਆ ਜਾਵੇ, ਖੁਸ਼ੀ ਦੇ ਮੌਕੇ 'ਤੇ ਉਸਨੂੰ ਵਧਾਈ ਦਿੱਤੀ ਜਾਵੇ ਅਤੇ ਦੁੱਖ ਦੀ ਘੜੀ ਵਿੱਚ ਉਸਨੂੰ ਸਹਾਰਾ ਦਿੱਤਾ ਜਾਵੇ।

ਪੜੋਸੀ ਦੇ ਘਰ ਦਾ ਦਰਵਾਜ਼ਾ ਜਿੰਨਾ ਨੇੜੇ ਹੋਵੇਗਾ, ਉਸਦਾ ਹੱਕ ਵੀ ਉੱਨਾਂ ਹੀ ਵੱਧ ਹੋਵੇਗਾ।

ਇਸਲਾਮੀ ਸ਼ਰੀਅਤ ਸੰਪੂਰਨ ਸ਼ਰੀਅਤ ਹੈ, ਜਿਸ ਵਿੱਚ ਪੜੋਸੀ ਨਾਲ ਭਲਾ ਕਰਨਾ ਅਤੇ ਉਨ੍ਹਾਂ ਨੂੰ ਤਕਲੀਫ਼ਾਂ ਤੋਂ ਬਚਾਉਣਾ ਆਦਿ ਸਮਾਜ ਦੀ ਭਲਾਈ ਦੇ ਕੰਮਾਂ ਦੀ ਸਿੱਖਿਆ ਦਿੱਤੀ ਗਈ ਹੈ।

التصنيفات

Conciliation and Neighborhood Rulings