إعدادات العرض
ਅਸੀਂ ਰਸੂਲੁੱਲਾਹ ﷺ ਨਾਲ ਇਸ ਗੱਲ 'ਤੇ ਵਾਅਦਾ (ਬੈਤ) ਕੀਤਾ ਕਿ ਅਸੀਂ ਮੁਸ਼ਕਿਲ ਤੇ ਆਸਾਨੀ ਵਿੱਚ, ਚੁਸਤੀ ਤੇ ਸੁਸਤੀ ਵਿੱਚ ਅਤੇ ਸਾਡੇ ਉੱਤੇ…
ਅਸੀਂ ਰਸੂਲੁੱਲਾਹ ﷺ ਨਾਲ ਇਸ ਗੱਲ 'ਤੇ ਵਾਅਦਾ (ਬੈਤ) ਕੀਤਾ ਕਿ ਅਸੀਂ ਮੁਸ਼ਕਿਲ ਤੇ ਆਸਾਨੀ ਵਿੱਚ, ਚੁਸਤੀ ਤੇ ਸੁਸਤੀ ਵਿੱਚ ਅਤੇ ਸਾਡੇ ਉੱਤੇ ਤਰਜੀਹ ਦਿੱਤੇ ਜਾਣ ਦੀ ਹਾਲਤ ਵਿੱਚ ਵੀ ਸੁਣਾਂਗੇ ਅਤੇ ਆਗਿਆਕਾਰੀ ਕਰਾਂਗੇ
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ: ਅਸੀਂ ਰਸੂਲੁੱਲਾਹ ﷺ ਨਾਲ ਇਸ ਗੱਲ 'ਤੇ ਵਾਅਦਾ (ਬੈਤ) ਕੀਤਾ ਕਿ ਅਸੀਂ ਮੁਸ਼ਕਿਲ ਤੇ ਆਸਾਨੀ ਵਿੱਚ, ਚੁਸਤੀ ਤੇ ਸੁਸਤੀ ਵਿੱਚ ਅਤੇ ਸਾਡੇ ਉੱਤੇ ਤਰਜੀਹ ਦਿੱਤੇ ਜਾਣ ਦੀ ਹਾਲਤ ਵਿੱਚ ਵੀ ਸੁਣਾਂਗੇ ਅਤੇ ਆਗਿਆਕਾਰੀ ਕਰਾਂਗੇ। ਅਤੇ ਇਸ ਗੱਲ 'ਤੇ ਵਾਅਦਾ ਕੀਤਾ ਕਿ ਅਸੀਂ ਸੱਤਾ ਦੇ ਮਾਮਲੇ ਵਿੱਚ ਸ਼ਾਸਕਾਂ ਨਾਲ ਲੜਾਈ ਨਹੀਂ ਕਰਾਂਗੇ; ਅਸੀਂ ਜਿੱਥੇ-ਕਿਤੇ ਵੀ ਹੋਈਏ ਹੱਕ ਦੀ ਗੱਲ ਕਹਾਂਗੇ ਅਤੇ ਇਸ ਮਾਮਲੇ ਵਿੱਚ ਕਿਸੇ ਨਿੰਦਾ ਕਰਨ ਵਾਲੇ ਦੀ ਨਿੰਦਾ ਦੀ ਪਰਵਾਹ ਨਹੀਂ ਕਰਾਂਗੇ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Kurdî Português മലയാളം తెలుగు Kiswahili தமிழ் မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands සිංහල Hausa دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Moore Azərbaycan ქართული Magyar Македонски Bambara Български Malagasy Oromoo ភាសាខ្មែរ ไทย मराठी Italiano አማርኛ O‘zbek Kurmancî тоҷикӣالشرح
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ ਤੋਂ ਇਸ ਗੱਲ ਦਾ ਵਾਅਦਾ ਲਿਆ ਕਿ ਉਹ ਆਸਾਨ ਤੇ ਮੁਸ਼ਕਿਲ ਹਲਾਤ ਵਿੱਚ ਅਤੇ ਅਮੀਰੀ ਤੇ ਗਰੀਬੀ ਦੀ ਹਾਲਤ ਵਿੱਚ, ਹਕੂਮਤ ਦੇ ਫਰਮਾਨ ਉਨ੍ਹਾਂ ਨੂੰ ਪਸੰਦ ਹੋਣ ਜਾਂ ਨਾ ਹੋਣ; ਇੱਥੇ ਤੱਕ ਕਿ ਜੇਕਰ ਹੁਕਮਰਾਨ (ਸ਼ਾਸਕ) ਲੋਕਾਂ ਦੇ ਜਨਤਕ ਖ਼ਜ਼ਾਨੇ ਤੇ ਅਹੁਦਿਆਂ ਆਦਿ ਦੀ ਵੰਡ ਦੇ ਮਾਮਲੇ ਵਿੱਚ ਉਨ੍ਹਾਂ 'ਤੇ ਕਿਸੇ ਹੋਰ ਨੂੰ ਤਰਜੀਹ ਹੀ ਕਿਉਂ ਨਾ ਦਿੰਦੇ ਹੋਣ, ਹੁਕਮਰਾਨਾਂ ਦੀਆਂ ਗੱਲਾਂ ਨੂੰ ਮੰਨ ਕੇ ਚੱਲਾਂਗੇ ਤੇ ਉਨ੍ਹਾਂ ਵਿਰੁੱਧ ਬਗਾਵਤ ਨਹੀਂ ਕਰਾਂਗੇ। ਕਿਉਂਕਿ ਉਨਾਂ ਨਾਲ ਲੜਾਈ ਕਰਨ ਦੇ ਨਤੀਜੇ ਵਿੱਚ ਜੋ ਫ਼ਿਤਨਾ ਤੇ ਫਸਾਦ ਫੈਲੇਗਾ, ਉਹ ਉਨ੍ਹਾਂ ਦੇ ਜ਼ੁਲਮ ਦੇ ਨਤੀਜੇ ਵਿੱਚ ਫੈਲਣ ਵਾਲੇ ਫ਼ਿਤਨੇ ਤੇ ਫਸਾਦ ਨਾਲੋਂ ਕਈ ਗੁਣਾ ਵੱਧ ਹੋਵੇਗਾ। ਅੱਲਾਹ ਦੇ ਰਸੂਲ ﷺ ਨੇ ਇਸ ਗੱਲ ਦਾ ਵੀ ਵਾਅਦਾ ਲਿਆ ਕਿ ਉਹ ਜਿੱਥੇ ਵੀ ਰਹਿਣਗੇ, ਅੱਲਾਹ ਦੀ ਰਜ਼ਾ ਦੇ ਖਾਤਰ ਹੱਕ-ਸੱਚ ਕਹਿਣਗੇ ਅਤੇ ਕਿਸੇ ਦੀ ਨਿੰਦਾ ਦੀ ਪਰਵਾਹ ਨਹੀਂ ਕਰਨਗੇ।فوائد الحديث
ਹੁਕਮਰਾਨਾਂ ਦੀ ਗੱਲ ਸੁਣਨ ਅਤੇ ਮੰਨਣ ਦਾ ਫਾਇਦਾ ਇਹ ਹੋਵੇਗਾ ਕਿ ਮੁਸਲਮਾਨ ਇੱਕਜੁਟ ਰਹਿਣਗੇ ਅਤੇ ਉਨ੍ਹਾਂ ਵਿੱਚ ਫੁੱਟ ਨਹੀਂ ਪਵੇਗੀ।
ਹੁਕੂਮਤ ਕਰਨ ਵਾਲਿਆਂ ਦੀ ਸੁਣਨ ਅਤੇ ਆਗਿਆ ਕਰਨੀ ਜ਼ਰੂਰੀ ਹੈ, ਜਦ ਤੱਕ ਕਿ ਉਹ ਅੱਲਾਹ ਦੀ ਨਾਫਰਮਾਨੀ ਦਾ ਹੁਕਮ ਨਾ ਦਿੰਦੇ ਹੋਣ। ਇਹ ਆਗਿਆ ਹਰ ਹਾਲਤ ਵਿੱਚ ਦੇਣੀ ਚਾਹੀਦੀ ਹੈ — ਚਾਹੇ ਵਕਤ ਆਸਾਨ ਹੋਵੇ ਜਾਂ ਮੁਸ਼ਕਲ, ਖੁਸ਼ੀ ਵਾਲਾ ਹੋਵੇ ਜਾਂ ਦੁੱਖ ਵਾਲਾ।
ਅਸੀਂ ਜਿੱਥੇ ਵੀ ਰਹੀਏ, ਕਿਸੇ ਦੀ ਨਿੰਦਾ (ਤਾਅਨੇ) ਦੀ ਪਰਵਾਹ ਕੀਤੇ ਬਿਨਾ ਹੱਕ ਗੱਲ ਕਹਿਣਾ ਵਾਜਿਬ (ਲਾਜ਼ਮੀ) ਹੈ।
