ਨਾ ਕਿਸੇ ਨੂੰ ਪਹਿਲੀ ਵਾਰੀ ਨੁਕਸਾਨ ਪਹੁੰਚਾਉਣਾ ਸਹੀ ਹੈ ਅਤੇ ਨਾ ਹੀ ਕਿਸੇ ਨੂੰ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ। ਜੋ ਕੋਈ ਦੂਜਿਆਂ…

ਨਾ ਕਿਸੇ ਨੂੰ ਪਹਿਲੀ ਵਾਰੀ ਨੁਕਸਾਨ ਪਹੁੰਚਾਉਣਾ ਸਹੀ ਹੈ ਅਤੇ ਨਾ ਹੀ ਕਿਸੇ ਨੂੰ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ। ਜੋ ਕੋਈ ਦੂਜਿਆਂ ਦਾ ਨੁਕਸਾਨ ਕਰੇਗਾ, ਅੱਲਾਹ ਉਸਦਾ ਨੁਕਸਾਨ ਕਰ ਦੇਵੇਗਾ ਅਤੇ ਜੋ ਕੋਈ ਦੂਜਿਆਂ ਲਈ ਮੁਸੀਬਤਾਂ ਪੈਦਾ ਕਰੇਗਾ, ਅੱਲਾਹ ਉਸ ਲਈ ਮੁਸੀਬਤਾਂ ਪੈਦਾ ਕਰ ਦੇਵੇਗਾ।

ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਨਾ ਕਿਸੇ ਨੂੰ ਪਹਿਲੀ ਵਾਰੀ ਨੁਕਸਾਨ ਪਹੁੰਚਾਉਣਾ ਸਹੀ ਹੈ ਅਤੇ ਨਾ ਹੀ ਕਿਸੇ ਨੂੰ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ। ਜੋ ਕੋਈ ਦੂਜਿਆਂ ਦਾ ਨੁਕਸਾਨ ਕਰੇਗਾ, ਅੱਲਾਹ ਉਸਦਾ ਨੁਕਸਾਨ ਕਰ ਦੇਵੇਗਾ ਅਤੇ ਜੋ ਕੋਈ ਦੂਜਿਆਂ ਲਈ ਮੁਸੀਬਤਾਂ ਪੈਦਾ ਕਰੇਗਾ, ਅੱਲਾਹ ਉਸ ਲਈ ਮੁਸੀਬਤਾਂ ਪੈਦਾ ਕਰ ਦੇਵੇਗਾ।"

[صحيح بشواهده] [رواه الدارقطني]

الشرح

ਨਬੀ ﷺ ਦੱਸ ਰਹੇ ਹਨ ਕਿ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਜ਼ਰੂਰੀ ਹੈ। ਨਾ ਆਪਣੇ ਆਪ ਨੂੰ ਦੁੱਖ ਪਹੁੰਚਾਉਣਾ ਜਾਇਜ਼ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਦੁੱਖ ਪਹੁੰਚਾਉਣਾ ਜਾਇਜ਼ ਹੈ। ਦੋਵੇਂ ਕੰਮ ਹੀ ਨਾਜਾਇਜ਼ (ਗਲਤ) ਕੰਮ ਹਨ। ਕਿਸੇ ਦੇ ਪਹੁੰਚਾਏ ਨੁਕਸਾਨ ਦੇ ਬਦਲੇ ਵਿੱਚ ਉਸਨੂੰ ਨੁਕਸਾਨ ਪਹੁੰਚਾਉਣਾ ਵੀ ਜਾਇਜ਼ ਕੰਮ ਨਹੀਂ ਹੈ। ਕਿਉਂਕਿ ਨੁਕਸਾਨ ਕੇਵਲ ਓਨਾ ਹੀ ਦਿੱਤਾ ਜਾ ਸਕਦਾ ਜਿੰਨਾ ਖੁਦ ਨੂੰ ਮਿਲਿਆ ਹੈ (ਇਸਨੂੰ ਸ਼ਰੀਅਤ ਵਿੱਚ ਕਿਸਾਸ ਕਹਿੰਦੇ ਹਨ।) ਅਤੇ ਜੇਕਰ ਉਸ ਤੋਂ ਵੱਧ ਨੁਕਸਾਨ ਪਹੁੰਚਾਇਆ ਜਾਵੇ ਤਾਂ ਉਹ ਵੀ ਜ਼ੁਲਮ ਹੈ। ਫੇਰ ਨਬੀ ﷺ ਨੇ ਇਹ ਚੇਤਾਵਨੀ ਦਿੱਤੀ ਕਿ ਜੋ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਆਪ ਨੁਕਸਾਨ ਝੱਲਦਾ ਹੈ, ਅਤੇ ਜੋ ਦੂਜਿਆਂ ਲਈ ਮੁਸ਼ਕਲਾਂ ਖੜੀਆਂ ਕਰਦਾ ਹੈ, ਉਹ ਆਪ ਮੁਸ਼ਕਲਾਂ ਵਿੱਚ ਫੱਸ ਜਾਂਦਾ ਹੈ।

فوائد الحديث

ਜਿੰਨਾ ਨੁਕਸਾਨ ਪਹੁੰਚਿਆ ਹੋਵੇ ਉਸ ਤੋਂ ਵੱਧ ਨੁਕਸਾਨ ਪਹੁੰਚਾਉਣਾ ਜਾਇਜ਼ ਨਹੀਂ ਹੈ।

ਅੱਲਾਹ ਨੇ ਆਪਣੇ ਬੰਦਿਆਂ ਨੂੰ ਕਦੇ ਵੀ ਕਿਸੇ ਇਹੋ ਜਿਹੇ ਕੰਮ ਕਰਨ ਦਾ ਹੁਕਮ ਨਹੀਂ ਦਿੱਤਾ ਜੋ ਉਨ੍ਹਾਂ ਲਈ ਨੁਕਸਾਨਦਾਇਕ ਹੋਵੇ।

ਆਪਣੇ ਬੋਲਾਂ ਤੇ ਕਰਮਾਂ ਰਾਹੀਂ ਜਾਂ ਕਿਸੇ ਕੰਮ ਨੂੰ ਅੱਧ-ਵਿਚਕਾਰ ਛੱਡ ਕੇ, ਨਾ ਤਾਂ ਕਿਸੇ ਨੂੰ ਸਿੱਧਾ ਨੁਕਸਾਨ ਪਹੁੰਚਾਉਣਾ ਸਹੀ ਅਤੇ ਨਾ ਹੀ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ।

ਇਨਸਾਨ ਨੂੰ ਓਨੀ ਹੀ ਸਜ਼ਾ ਦਿੱਤੀ ਜਾਂਦੀ ਹੈ ਜਿੰਨਾ ਉਸ ਨੇ ਕਰਮ ਕੀਤਾ ਹੋਵੇ। ਸੋ ਜੋ ਕੋਈ ਦੂਸਰਿਆਂ ਦਾ ਨੁਕਸਾਨ ਕਰੇਗਾ, ਅੱਲਾਹ ਉਸ ਦਾ ਨੁਕਸਾਨ ਕਰੇਗਾ, ਅਤੇ ਜੋ ਕਿਸੇ ਲਈ ਮੁਸ਼ਕਲਾਂ ਖੜੀਆਂ ਕਰੇਗਾ, ਅੱਲਾਹ ਉਸ ਲਈ ਮੁਸ਼ਕਲਾਂ ਖੜੀਆਂ ਕਰ ਦੇਵੇਗਾ।

ਸ਼ਰੀਅਤ ਦਾ ਇੱਕ ਅਸੂਲ ਹੈ ਕਿ "ਨੁਕਸਾਨ ਦੂਰ ਕਰ ਦਿੱਤਾ ਜਾਂਦਾ ਹੈ।" ਇਸ ਲਈ ਸ਼ਰੀਅਤ ਨੁਕਸਾਨ ਨੂੰ ਕਬੂਲ ਨਹੀਂ ਕਰਦੀ ਬਲਕਿ ਉਸਨੂੰ ਖਤਮ ਕਰਦੀ ਹੈ।

التصنيفات

Juristic and Usooli (Juristic Priciples) Rules