إعدادات العرض
ਜੋ ਵਿਅਕਤੀ ਤੁਹਾਡੇ ਕੋਲ ਇਸ ਹਾਲ ਵਿੱਚ ਆਵੇ ਕਿ ਤੁਸੀਂ ਇਕਮਤ ਹੋ ਕੇ ਕਿਸੇ ਖਲੀਫ਼ਾ (ਮੁਸਲਮਾਨ ਆਗੂ) ਦੀ ਪੈਰਵੀ ਕਰ ਰਹੇ ਹੋਵੋਂ ਤੇ ਉਹ ਤੁਹਾਡੀ…
ਜੋ ਵਿਅਕਤੀ ਤੁਹਾਡੇ ਕੋਲ ਇਸ ਹਾਲ ਵਿੱਚ ਆਵੇ ਕਿ ਤੁਸੀਂ ਇਕਮਤ ਹੋ ਕੇ ਕਿਸੇ ਖਲੀਫ਼ਾ (ਮੁਸਲਮਾਨ ਆਗੂ) ਦੀ ਪੈਰਵੀ ਕਰ ਰਹੇ ਹੋਵੋਂ ਤੇ ਉਹ ਤੁਹਾਡੀ ਏਕਤਾ ਨੂੰ ਭੰਗ ਕਰਨਾ ਚਾਹੇ ਜਾਂ ਤੁਹਾਡੀ ਜਮਾਤ ਨੂੰ ਵੰਡ ਕੇ ਤੋੜਨਾ ਚਾਹੇ, ਤਾਂ ਅਜਿਹੇ ਵਿਅਕਤੀ ਨੂੰ ਕਤਲ ਕਰ ਦਿਓ।
ਅਰਫਜਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ: «ਜੋ ਵਿਅਕਤੀ ਤੁਹਾਡੇ ਕੋਲ ਇਸ ਹਾਲ ਵਿੱਚ ਆਵੇ ਕਿ ਤੁਸੀਂ ਇਕਮਤ ਹੋ ਕੇ ਕਿਸੇ ਖਲੀਫ਼ਾ (ਮੁਸਲਮਾਨ ਆਗੂ) ਦੀ ਪੈਰਵੀ ਕਰ ਰਹੇ ਹੋਵੋਂ ਤੇ ਉਹ ਤੁਹਾਡੀ ਏਕਤਾ ਨੂੰ ਭੰਗ ਕਰਨਾ ਚਾਹੇ ਜਾਂ ਤੁਹਾਡੀ ਜਮਾਤ ਨੂੰ ਵੰਡ ਕੇ ਤੋੜਨਾ ਚਾਹੇ, ਤਾਂ ਅਜਿਹੇ ਵਿਅਕਤੀ ਨੂੰ ਕਤਲ ਕਰ ਦਿਓ।»
الترجمة
العربية Bosanski English فارسی Русский اردو हिन्दी Indonesia 中文 বাংলা ئۇيغۇرچە Español Kurdî Português മലയാളം తెలుగు Kiswahili தமிழ் සිංහල မြန်မာ ไทย 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands Hausa دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Tagalog Moore Azərbaycan ქართული Magyar Deutsch Македонски Bambara Malagasy Oromoo ភាសាខ្មែរ मराठी Türkçe Italiano አማርኛ O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਮੁਸਲਮਾਨ ਸਰਬਸੰਮਤੀ ਨਾਲ ਕਿਸੇ ਨੂੰ ਆਪਣਾ ਹੁਕਮਰਾਨ/ਆਗੂ ਮੰਨ ਚੁੱਕੇ ਹੋਣ ਅਤੇ ਇੱਕ ਜਮਾਤ (ਸਮੂਹ) ਦੇ ਰੂਪ ਵਿੱਚ ਰਹਿ ਰਹੇ ਹੋਣ ਅਤੇ ਫੇਰ ਕੋਈ ਆ ਕੇ ਹੁਕਮਰਾਨ ਤੋਂ ਉਸ ਦੀ ਹੁਕਮਰਾਨੀ ਖੋਹਣਾ ਚਾਹੇ ਜਾਂ ਮੁਸਲਮਾਨਾਂ ਦੀ ਜਮਾਤ ਨੂੰ ਇੱਕ ਤੋਂ ਵੱਧ ਜਮਾਤਾਂ ਵਿੱਚ ਵੰਡਣਾ ਚਾਹੇ, ਤਾਂ ਉਸਦੀ ਬੁਰਾਈ ਤੋਂ ਬਚਣ ਅਤੇ ਮੁਸਲਮਾਨਾਂ ਦੇ ਖੂਨ ਦੀ ਸੁਰੱਖਿਆ ਕਰਨ ਲਈ ਉਸ ਨੂੰ ਰੋਕਣਾ ਤੇ ਉਸ ਨਾਲ ਜੰਗ ਕਰਨਾ ਵਾਜਿਬ (ਲਾਜ਼ਮੀ) ਹੋਵੇਗਾ।فوائد الحديث
ਮੁਸਲਮਾਨਾਂ ਦਾ ਹੁਕਮਰਾਨ ਜਦੋਂ ਤੱਕ ਕਿਸੇ ਗੁਨਾਹ ਦੇ ਕੰਮ ਦਾ ਹੁਕਮ ਨਾ ਦੇਵੇ, ਉਸ ਦੀ ਗੱਲ ਨੂੰ ਸੁਣਨਾ ਤੇ ਉਸਦੇ ਹੁਕਮਾਂ ਦਾ ਪਾਲਣ ਕਰਨਾ ਵਾਜਿਬ ਅਤੇ ਉਸਦੇ ਵਿਰੁੱਧ ਬਗਾਵਤ ਕਰਨਾ ਹਰਾਮ ਹੋਵੇਗਾ।
ਜੋ ਕੋਈ ਵੀ ਮੁਸਲਮਾਨਾਂ ਦੇ ਹੁਕਮਰਾਨ ਤੇ ਉਨ੍ਹਾਂ ਦੀ ਜਮਾਤ ਦੇ ਵਿਰੁੱਧ ਬਗਾਵਤ ਕਰਨ ਦਾ ਐਲਾਨ ਕਰੇ, ਉਸ ਨਾਲ ਜੰਗ ਕਰਨਾ ਵਾਜਿਬ ਹੋਵੇਗਾ, ਭਾਵੇਂ ਉਹ ਇੱਜ਼ਤ ਤੇ ਜਾਤ-ਬਰਾਦਰੀ ਦੇ ਮਾਮਲੇ ਵਿੱਚ ਕਿੰਨਾ ਹੀ ਉੱਚਾ ਦਰਜਾ ਕਿਉਂ ਨਾ ਰੱਖਦਾ ਹੋਵੇ।
ਇਕਜੁੱਟ ਹੋ ਕੇ ਰਹਿਣ ਅਤੇ ਲੜਾਈ-ਝਗੜੇ ਤੇ ਮਤਭੇਦ ਦਾ ਸ਼ਿਕਾਰ ਨਾ ਹੋਣ ਦੀ ਨਸੀਹਤ।
التصنيفات
Rebelling against the Muslim Ruler