إعدادات العرض
ਹੇ ਅੱਲਾਹ! ਜੋ ਵਿਅਕਤੀ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤਾਂ ਤੂੰ ਵੀ ਉਸ ਉੱਤੇ ਸਖਤੀ ਕਰ।…
ਹੇ ਅੱਲਾਹ! ਜੋ ਵਿਅਕਤੀ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤਾਂ ਤੂੰ ਵੀ ਉਸ ਉੱਤੇ ਸਖਤੀ ਕਰ। ਅਤੇ ਜੋ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਨ੍ਹਾਂ ਨਾਲ ਨਰਮੀ ਕਰੇ, ਤਾਂ ਤੂੰ ਵੀ ਉਸ ਨਾਲ ਨਰਮੀ ਕਰ।
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਆਪਣੇ ਇਸ ਘਰ ਵਿੱਚ ਫਰਮਾਉਂਦੇ ਹੋਏ ਸੁਣਿਆ: "ਹੇ ਅੱਲਾਹ! ਜੋ ਵਿਅਕਤੀ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤਾਂ ਤੂੰ ਵੀ ਉਸ ਉੱਤੇ ਸਖਤੀ ਕਰ। ਅਤੇ ਜੋ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਨ੍ਹਾਂ ਨਾਲ ਨਰਮੀ ਕਰੇ, ਤਾਂ ਤੂੰ ਵੀ ਉਸ ਨਾਲ ਨਰਮੀ ਕਰ।"
[صحيح] [رواه مسلم]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Kurdî Hausa Português മലയാളം తెలుగు Kiswahili தமிழ் မြန်မာ Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە සිංහල دری Fulfulde Magyar ಕನ್ನಡ Кыргызча Lietuvių or Română Kinyarwanda Српски O‘zbek Moore नेपाली тоҷикӣ Wolof Soomaali Български Українська Azərbaycan ქართული Bambara Македонски Ελληνικά ភាសាខ្មែរ አማርኛ Malagasy Oromoo ไทย मराठी Lingala Italiano Akan Yao Kurmancî Kirundiالشرح
ਅੱਲਾਹ ਦੇ ਨਬੀ ﷺ ਨੇ ਹਰ ਉਸ ਵਿਅਕਤੀ ਲਈ ਬਦ-ਦੁਆ (ਲਾਹਨਤ) ਕੀਤੀ ਹੈ ਜੋ ਮੁਸਲਮਾਨਾਂ ਦੀ ਕੋਈ ਜ਼ਿੰਮੇਵਾਰੀ ਹੱਥ ਵਿੱਚ ਲਏ; ਉਹ ਜ਼ਿੰਮੇਵਾਰੀ ਛੋਟੀ ਹੋਵੇ ਜਾਂ ਵੱਡੀ, ਆਮ ਹੋਵੇ ਜਾਂ ਕੋਈ ਖਾਸ; ਫੇਰ ਲੋਕਾਂ ਨਾਲ ਨਰਮੀ ਕਰਨ ਦੇ ਬਜਾਏ, ਉਨ੍ਹਾਂ ਨੂੰ ਮੁਸ਼ਕਿਲ ਵਿੱਚ ਪਾ ਦੇਵੇ। ਅਜਿਹੇ ਵਿਅਕਤੀ ਲਈ ਆਪ ﷺ ਨੇ ਬਦ-ਦੁਆ ਇਹ ਕੀਤੀ ਹੈ ਕਿ ਅੱਲਾਹ ਉਸ ਨੂੰ ਵੀ ਮੁਸ਼ਕਿਲ ਵਿੱਚ ਪਾ ਦੇਵੇ, ਤਾਂ ਜੋ ਉਸਨੂੰ ਵੀ ਉਸ ਤਰ੍ਹਾਂ ਦਾ ਬਦਲਾ ਮਿਲੇ, ਜਿਸ ਤਰ੍ਹਾਂ ਦਾ ਉਸਦਾ ਅਮਲ ਸੀ। ਜਦੋਂ ਕਿ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਲੋਕਾਂ ਨਾਲ ਨਰਮੀ ਵਾਲਾ ਸਲੂਕ ਕਰਨ ਵਾਲੇ ਅਤੇ ਉਨ੍ਹਾਂ ਨਾਲ ਆਸਾਨੀ ਕਰਨ ਵਾਲੇ ਦੇ ਹੱਕ ਵਿੱਚ ਇਹ ਦੁਆ ਕੀਤੀ ਹੈ ਕਿ ਅੱਲਾਹ ਉਸ ਨਾਲ ਨਰਮੀ ਵਾਲਾ ਸਲੂਕ ਕਰੇ ਅਤੇ ਉਸਦੇ ਕੰਮ ਆਸਾਨ ਕਰ ਦੇਵੇਗਾ।فوائد الحديث
ਮੁਸਲਮਾਨਾਂ ਦੇ ਕਿਸੇ ਕੰਮ ਦੀ ਜ਼ਿੰਮੇਵਾਰੀ ਲੈਣ ਵਾਲੇ 'ਤੇ ਲਾਜ਼ਮੀ (ਫਰਜ਼) ਹੈ ਕਿ ਉਹ ਆਪਣੇ ਵੱਸ ਤੇ ਸਮਰੱਥਾ ਅਨੁਸਾਰ ਉਨ੍ਹਾਂ ਨਾਲ ਨਰਮੀ ਕਰੇ।
ਅੱਲਾਹ ਬੰਦੇ ਨੂੰ ਉਸੇ ਤਰ੍ਹਾਂ ਦਾ ਬਦਲਾ ਦਿੰਦਾ ਹੈ, ਜਿਸ ਤਰ੍ਹਾਂ ਦਾ ਉਸਦਾ ਅਮਲ ਹੁੰਦਾ ਹੈ।
ਨਰਮੀ ਜਾਂ ਸਖਤੀ ਨੂੰ ਪਰਖਣ ਦੀ ਕਸੌਟੀ (ਮਾਪਦੰਡ) ਕੁਰਆਨ ਅਤੇ ਹਦੀਸ ਹੈ।
