Da‘wah and Hisbah

Da‘wah and Hisbah

11- ਤੁਸੀਂ ਅੱਲਾਹ ਤੋਂ ਡਰਦੇ ਰਹਿਓ, ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਿਓ ਤੇ ਮੰਨਦੇ ਰਹਿਓ। ਫੇਰ ਭਾਵੇਂ ਉਹ ਹੁਕਮਰਾਨ ਇੱਕ ਹਬਸ਼ੀ ਗੁਲਾਮ (ਪੁਰਾਣੇ ਸਮੇਂ ਵਿੱਚ ਗੁਲਾਮ ਬਣਾਏ ਜਾਣ ਵਾਲੇ ਅਫਰੀਕੀ) ਹੀ ਕਿਉਂ ਨਾ ਹੋਵੇ। ਤੁਸੀਂ ਮੈਥੋਂ ਬਾਅਦ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਵੇਖੋਂਗੇ, ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੀ ਸੁੰਨਤ 'ਤੇ ਚੱਲਦੇ ਰਹਿਓ

24- ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਕ ਟੋਲੀ ਭੇਜੀ ਅਤੇ ਇੱਕ ਅਨਸਾਰੀ ਵਿਅਕਤੀ ਨੂੰ ਉਸਦਾ ਮੁਖੀ ਬਣਾਇਆ, ਅਤੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਸਦੀ ਆਗਿਆ ਮੰਨਣ। ਉਹ ਵਿਅਕਤੀ ਗੁੱਸੇ ਹੋ ਗਿਆ ਅਤੇ ਕਿਹਾ: “ਕੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤੁਹਾਨੂੰ ਮੇਰੀ ਆਗਿਆ ਮੰਨਣ ਦਾ ਹੁਕਮ ਨਹੀਂ ਦਿੱਤਾ?” ਉਨ੍ਹਾਂ ਨੇ ਕਿਹਾ: “ਬਿਲਕੁਲ ਦਿੱਤਾ ਸੀ।” ਉਸ ਨੇ ਕਿਹਾ: “ਮੇਰੇ ਲਈ ਲੱਕੜ ਇਕੱਠੀ ਕਰੋ।” ਉਨ੍ਹਾਂ ਨੇ ਇਕੱਠੀ ਕੀਤੀ। ਫਿਰ ਕਿਹਾ: “ਅੱਗ ਸਲਗਾਓ।” ਉਨ੍ਹਾਂ ਨੇ ਸਲਗਾਈ। ਫਿਰ ਕਿਹਾ: “ਇਸ ਵਿੱਚ ਦਾਖਲ ਹੋ ਜਾਓ।” ਉਹ ਤਿਆਰ ਹੋਏ, ਪਰ ਕੁਝ ਲੋਕਾਂ ਨੇ ਹੋਰਾਂ ਨੂੰ ਰੋਕਿਆ ਅਤੇ ਕਿਹਾ: “ਅਸੀਂ ਤਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਵੱਲ ਅੱਗ ਤੋਂ ਬਚਣ ਲਈ ਆਏ ਹਾਂ।” ਇਸ ਤਰ੍ਹਾਂ ਉਹ ਰੁਕੇ ਰਹੇ ਜਦ ਤਕ ਅੱਗ ਠੰਢੀ ਨਾ ਹੋ ਗਈ ਅਤੇ ਉਸਦਾ ਗੁੱਸਾ ਵੀ ਠੰਡਾ ਪੈ ਗਿਆ। ਜਦ ਇਹ ਘਟਨਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੱਕ ਪਹੁੰਚੀ, ਤਾਂ ਉਨ੍ਹਾਂ ਨੇ ਫਰਮਾਇਆ:@**“ਜੇ ਉਹ ਅੱਗ ਵਿੱਚ ਦਾਖਲ ਹੋ ਜਾਂਦੇ ਤਾਂ ਕਿਆਮਤ ਦੇ ਦਿਨ ਤਕ ਕਦੇ ਬਾਹਰ ਨਾ ਨਿਕਲ ਸਕਦੇ। ਆਗਿਆ ਮੰਨਣੀ ਸਿਰਫ਼ ਨੇਕੀ ਦੇ ਕੰਮਾਂ ਵਿੱਚ ਹੀ ਹੁੰਦੀ ਹੈ।”**